ਮੇਰਾ ਵਿਆਹ 2018 ਵਿਚ ਚਕਰ ਪਿੰਡ ਦੀ ਨਵਦੀਪ ਕੌਰ ਨਾਲ ਹੋਇਆ ਸੀ। ਇਸ ਕੁੜੀ ਨੂੰ ਤਿੰਨ ਸਾਲ ਦੀ ਪੜਾਈ ਤੇ ਇੱਕ ਸਾਲ ਦਾ ਵੀਜ਼ਾ ਮਿਲਿਆ ਸੀ। ਇਸਨੈ ਉਥੇ ਜਾ
ਯਾਦਵਿੰਦਰ ਸਿੰਘ ਦੀ ਕਹਾਣੀ
ਮੇਰਾ ਵਿਆਹ 2018 ਵਿਚ ਚਕਰ ਪਿੰਡ ਦੀ ਨਵਦੀਪ ਕੌਰ ਨਾਲ ਹੋਇਆ ਸੀ। ਇਸ ਕੁੜੀ ਨੂੰ ਤਿੰਨ ਸਾਲ ਦੀ ਪੜਾਈ ਤੇ ਇੱਕ ਸਾਲ ਦਾ ਵੀਜ਼ਾ ਮਿਲਿਆ ਸੀ। ਇਸਨੈ ਉਥੇ ਜਾ ਕੇ ਪੜੲਈ ਨਹੀਂ ਕੀਤੀ। ਫੀਸ ਮੰਗਵਾਉਦੀ ਰਹੀ। ਫਿਰ ਵੀਜ਼ਾ ਪਹਿਲਾਂ ਹੋਣ ਤੋਂ ਬਾਅਦ ਟਰੋਂਟੋ ਚਲੀ ਗਈ। ਉਥੇ ਜਾ ਕੇ ਕਹਿੰਦੀ ਮੇਰੇ ਤੋਂ ਗਲਤੀ ਹੋ ਗਈ। ਮੈਂ ਪੜਾਈ ਨੀ ਕੀਤੀ। ਮੈਂਨੂੰ ਕਹਿੰਦੀ ਇਕ ਵਾਰ ਮੇਰਾ ਸਾਥ ਦੇ ਦਿਉ ਮੈ ਦਬਾਰਾ ਅਡਮਿਸ਼ਨ ਕਰਾਉਣੀ ਹੈ ਕਾਲਜ ਵਿੱਚ। ਮੈਂ ਕਿਹਾ ਠੀਕ ਹੈ ਤੂੰ ਹੁਣ ਚੰਗੀ ਤਰ੍ਹਾਂ ਪੜ ਲਵੀ। ਇਹ ਮੇਰੇ ਤੋਂ ਫੀਸ ਮੰਗਵਾਉਦੀ ਰਹੀ। ਛੇ ਮਹੀਨੇ ਤੱਕ ਕਹਿੰਦੀ ਰਹੀ ਮੇਰਾ ਸਟੱਡੀ ਪਰਮਿਟ ਨਹੀਂ ਆਇਆ। ਫਿਰ ਇੱਕ ਮਹੀਨਾ ਕਹਿੰਦੀ ਰਹੀ ਕਿ ਪਰਮਿਟ ਵਕੀਲ ਕੋਲ ਪਿਆ। ਮਹੀਨੇ ਬਾਅਦ ਕਹਿੰਦੀ ਮੇਰੇ ਸੱਟ ਲੱਗ ਗਈ ਪੈਰ ਤੇ ਕਿਸੇ ਨੂੰ ਭੇਜ ਦਿਉ ਮੇਰੇ ਤੋਂ ਪੇਪਰ ਲੈ ਜਾਉ ਮੈ ਤੁਰ ਨਹੀਂ ਸਕਦੀ। ਮੈਂ ਕਿਸੇ ਨੂੰ ਭੇਜਿਆ ਤਾਂ ਇਸ ਨੇ ਉਸ ਦਾ ਫੋਨ ਨਾ ਚੁੱਕਿਆ।
ਫਿਰ ਮੈਂ ਇਸ ਦੇ ਐਡਰਿਸ ਤੇ ਕਿਸੇ ਨੂੰ ਭੇਜਿਆ ਤੇ ਉਹਨਾਂ ਇੱਕ ਔਰਤ ਕਹਿੰਦੀ ਕਿ ਉਹ ਪਾਰਕ ਗਈ ਏ। ਫਿਰ ਉਹਨਾਂ ਇਸ ਨੂੰ ਫੋਨ ਕੀਤਾ ਤੇ ਇਹ ਕਹਿੰਦੀ ਮੈਂ ਪੰਜ ਮਿੰਟਾਂ ਵਿੱਚ ਆਈਈ। ਫਿਰ ਉਹਨਾ ਨੂੰ ਦਸ ਮਿੰਟਾਂ ਬਾਅਦ ਫੋਨ ਕਰਕੇ ਕਹਿੰਦੀ ਕਿ ਮੈਂ ਤਾਂ ਟਰੋਂਟੋ ਚਲੀ ਗਈ ਉਦੋਂ ਇਹ ਬਰੈਂਮਪਟਨ ਰਹਿਣ ਲੱਗ ਪਈ ਸੀ। ਕਹਿੰਦੀ ਮੈਂ ਰਾਤ ਨੂੰ ਆਵਾਗੀ। ਉਹ ਵਾਪਸ ਆ ਗਏ। ਮੈਨੂੰ ਫਿਰ ਹਫਤੇ ਬਾਅਦ ਕਹਿੰਦੀ ਕਿ ਮੈਂ ਪੇਪਰ ਤੇਰੀ ਗਲਤ ਜੀ ਮੇਲ ਤੇ ਭੇਜ ਦਿੱਤੇ। ਮੈਂ ਕਿਹਾ ਤੂੰ ਦੋਬਾਰਾ ਭੇਜ ਦਿੱਉ ਜੇਕਰ ਗਲਤ ਭੇਜ ਦਿੱਤਾ ਤਾਂ ਮੈਂ ਦੋਬਾਰਾ ਭੇਜ ਦਿੱਤੀ ਆਈ ਡੀ। ਇਸ ਨੇ ਨਹੀਂ ਭੇਜੇ।
ਮੈਂ ਕਿਹਾ ਮੈਂ ਪੰਚਾਇਤ ਲੈ ਕਿ ਆਉਨਾ ਪੇਪਰ ਭੇਜੋ । ਫਿਰ ਮੇਰੇ ਵਿਚੋਲੇ ਨੂੰ ਕਹਿੰਦੀ ਕਿ ਮੇਰਾ ਵੀਜ਼ਾ ਨਹੀਂ ਵਧਿਆ ਸੀ। ਮੈਨੂੰ ਮੁੰਡਾ ਨਹੀਂ ਪਸੰਦ ਸੀ ਤੇ ਮੈਂ ਤਾਂ ਇਥੇ ਮੁੰਡੇ ਨਾਲ ਵਿਆਹ ਕਰਵਾਉਣਾ। ਕਹਿੰਦੀ ਮੇਰਾ ਵੀਜ਼ਾ ਵਧਾ ਦਿਓ
ਬਾਈ ਮੈਂ ਪੰਚਾਇਤ ਲੈ ਕਿ ਇਹਨਾਂ ਦੇ ਪਿੰਡ ਚਲਾ ਗਿਆ ਪੰਚਾਇਤ ਨੂੰ ਇਹ ਕਹਿੰਦੇ ਕਿ ਸਾਡੇ ਕੋਲ ਪੈਸੇ ਹੈ ਨੀ। ਇਹਨਾਂ ਨੇ ਵਿਆਹ ਵਗੈਰਾ ਸਮਾਨ ਦਾ ਪੈਸਾ 5 ਲੱਖ ਪਾ ਦਿੱਤਾ। ਮੈਂ ਵਿਆਹ ਵੇਲੇ ਕਿਹਾ ਸੀ ਕਿ ਮੈਨੂੰ ਸਮਾਨ ਨਾ ਦਿਉ। ਇਹਨਾਂ ਨੇ ਸਸਤੇ ਸਮਾਨ ਦੇ ਮਹਿੰਗੇ ਪੈਸੇ ਪਾ ਦਿੱਤਾ
ਪੰਚਾਇਤ ਵਿਚ ਫੈਸਲਾ ਹੋਇਆ ਕਿ ਬਾਕੀ ਪੈਸੇ ਤੁਸੀਂ ਪੰਚਾਇਤ ਕੋਲ ਰੱਖ ਦਿਉ। ਇਹਨਾਂ ਪੰਜਾਹ ਹਜ਼ਾਰ ਹੋਰ ਛਡਾ ਲਏ। ਪੰਚਾਇਤ ਨਾਲ ਜਾ ਕਿ ਤਲਾਕ ਦੇ ਪੇਪਰ ਭੇਜ ਦਿੱਤੇ।
ਭਾਜੀ ਅੱਜ 2 ਸਾਲ ਹੋ ਗਏ ਤਲਾਕ ਦੀ ਤੇ ਪੈਸੇ ਦੀ ਗੱਲ ਚਲਦੀ ਨੂੰ। ਨਾ ਤਾਂ ਤਲਾਕ ਤੇ ਪੈਸੇ ਦੇ ਰਹੇ ਨੇ ਤੇ ਨਾ ਹੀ ਬਾਹਰ ਬੁਲਾ ਰਹੀ ਹੈ। ਮੈ ਪੰਚਾਇਤ ਕੋਲ ਕਈ ਵਾਰ ਬੁਲਾਏ ਆਖਰ ਨੂੰ ਪੰਚਾਇਤ ਨੇ ਮੈਨੂੰ ਕਹਿ ਦਿੱਤਾ ਇਹ ਖਰਾਬ ਕਰ ਰਹੇ ਨੇ ਤੇ ਮੈਨੂੰ ਕਹਿੰਦੇ ਜੋ ਕਾਰਵਾਈ ਕਰਨੀ ਹੈ ਅਸੀਂ ਤੇਰੇ ਹੱਕ ਵਿੱਚ ਹਾਂ
ਭਾਜੀ ਮੈਂ ਡੇਢ ਕਿੱਲਾ ਜ਼ਮੀਨ ਦਾ ਵੇਚ ਕਿ ਪੈਸੇ ਲਾਏ ਸਨ। ਮੇਰਾ ਤਕਰੀਬਨ 26,27 ਲੱਖ ਖਰਾਬ ਹੋ ਗਿਆ। ਮੈਂਨੂੰ ਚਾਰ ਸਾਲ ਦਾ ਵਿਆਜ ਮਾਰ ਰਿਹਾ 26 ਲੱਖ ਦਾ। ਮੈਂ ਬਹੁਤ ਢਿੱਲ ਦਿੱਤੀ ਕਿ ਕੇਸ ਕਰਨ ਨਾਲੋਂ ਇਦਾ ਨਿਬੜ ਜਾਵੇ ਪਰ ਇਝ ਖਰਾਬ ਕਰ ਰਹੀ ਹੈ।
ਭਾਜੀ ਮੇਰੀ ਮਾਂ ਤੇ 30, ਲੱਖ ਰੁਪਏ ਲੱਗੇ ਸਨ ਲੀਵਰ ਕੈਂਸਰ ਸੀ ਸੱਤ ਸਾਲ ਦਵਾਈ ਚੱਲੀ। ਲੁਧਿਆਣਾ ਡੀ ਐਮ ਸੀ ਵਿਚ। ਮੇਰੇ ਦਾਦਾ ਤੇ ਘੱਟੋ ਘੱਟ 3, ਲੱਖ ਰੁਪਏ ਲੱਗੇ। ਫਿਰ ਮੇਰੀ ਦਾਦੀ ਤੇ 2, ਲੱਖ ਰੁਪਏ ਲੱਗੇ। ਫਿਰ ਸਾਡੇ ਨਿੱਕੇ ਜਵਾਕ ਤੇ 5 ਲੱਖ ਰੁਪਏ ਲੱਗੇ। ਸਾਡੀ ਫ਼ਸਲ ਵੀ ਹੋਣੋ ਹਟ ਗਈ। ਪੜਾਈ ਤੋ ਬਾਅਦ ਮੈਂ 8 ਸਾਲ ਪ੍ਰਾਈਵੇਟ ਕੰਪਨੀਆਂ ਵਿਚ ਕੰਮ ਕੀਤਾ ਪਰ ਕਰਜਾ ਦੁਗਣੇ ਤਿਗਣਾ ਹੋ ਗਿਆ
ਲੜਕੀ ਦਾ ਨਾਂ ਨਵਦੀਪ ਕੌਰ ਸਿੱਧੂ ਸਪੁੱਤਰੀ ਸਰਦਾਰ ਜਗਦੇਵ ਸਿੰਘ ਪਿੰਡ ਚੱਕਰ ਜ਼ਿਲ੍ਹਾ ਲੁਧਿਆਣਾ ਤਹਿਸੀਲ ਜਗਰਾਉਂ
ਮੇਰਾ ਨਾਮ ਯਾਦਵਿੰਦਰ ਸਿੰਘ ਸਪੁੱਤਰ ਸਰਦਾਰ ਬੇਅੰਤ ਸਿੰਘ ਵਾਸੀ ਪਿੰਡ ਬੱਲਮਗੜ੍ਹ ਜਿਲਾ ਸ਼੍ਰੀ ਮੁਕਤਸਰ ਸਾਹਿਬ
Comments
Post a Comment