1857 ਦੇ ਵਿਦਰੋਹ ਤੱਕ ਮੁਗਲ ਸਲਤਨਤ ਲਾਲ ਕਿਲ੍ਹੇ ਤੱਕ ਸੀਮਿਤ ਹੋ ਗਈ ਸੀ, ਉਸਦੀ ਥਾਵੇਂ ਰਾਜ ਬ੍ਰਿਟਿਸ਼ ਕੰਪਨੀ ਕਰ ਰਹੀ ਸੀ। ਵਿਦਰੋਹ ਸਮੇਂ ਭਾਰਤ ਦੇ ਆਖ਼ਰੀ ਮੁਗ਼ਲ ਬਾਦਸ਼ਾਹ ਬਹਾਦਰ ਸ਼ਾਹ ਜ਼ਫ਼ਰ ਨੇ ਅੰਗਰੇਜਾਂ ਖ਼ਿਲਾਫ਼ ਪਹਿਲੇ ਆਜ਼ਾਦੀ ਸੰਘਰਸ਼ ਦੀ ਅਗਵਾਈ ਵੀ ਕੀਤੀ ਸੀ। ਵਿਦਰੋਹੀ ਰਾਜੇ, ਸਿਪਾਹੀ, ਜਗੀਰਦਾਰ ਤੇ ਆਮ ਲੋਕ ਚਾਹੇ ਉਹ ਹਿੰਦੂ ਸਨ ਚਾਹੇ ਮੁਸਲਮਾਨ ਸਭ ਨੇ ਉਹਨੂੰ ਮੁੜ ਤੋਂ ਬਾਦਸ਼ਾਹ ਐਲਾਨ ਦਿੱਤਾ। ਸ਼ਾਇਦ ਇਹ ਆਖ਼ਿਰੀ ਸੰਘਰਸ਼ ਸੀ ਜਿਸ ਵਿੱਚ ਹਿੰਦੂ- ਮੁਸਲਮਾਨ ਇੱਕੋ ਝੰਡੇ ਹੇਠ ਇਕੱਠੇ ਲੜੇ।
ਅੰਗਰੇਜ਼ਾਂ ਨੇ ਬਹਾਦਰ ਸ਼ਾਹ ਜ਼ਫ਼ਰ ਨੂੰ 21 ਸਤੰਬਰ 1857 ਨੂੰ ਗ੍ਰਿਫਤਾਰ ਕਰ ਲਿਆ।
ਗ੍ਰਿਫਤਾਰੀ 'ਤੇ ਇਕ ਭਾਰਤੀ-ਅੰਗਰੇਜ਼ ਅਫਸਰ ਨੇ ਵਿਅੰਗ ਕਸਦਿਆਂ ਹੋਏ ਕਿਹਾ ਸੀ-
'ਦਮ ਮੇਂ ਦਮ ਨਹੀਂ, ਅਬ ਖ਼ੈਰ ਮਾਂਗੋ ਜਾਨ ਕੀ ਐ ਜਫ਼ਰ,
ਅਬ ਮਿਆਨ ਹੋ ਗਈ, ਸ਼ਮਸ਼ੀਰ ਹਿੰਦੁਸਤਾਨ ਕੀ!'
ਇਸ 'ਤੇ ਬਹਾਦੁਰ ਸ਼ਾਹ ਜ਼ਫਰ ਨੇ ਕਿਹਾ ਸੀ-'
"ਹਿੰਦੀਓ ਮੇਂ ਬੂ ਰਹੇਗੀ, ਜਬ ਤਲਕ ਬੂ ਇਮਾਨ ਕੀ,
ਤਖ਼ਤੇ ਲੰਦਨ ਤੱਕ ਚਲੇਗੀ ਤੇਗ ਹਿੰਦੁਸਤਾਨ ਕੀ।"
ਬਾਦਸ਼ਾਹ ਨੂੰ ਰੰਗੂਨ ਭੇਜ ਦਿੱਤਾ। ਜਿੱਥੇ ਉਸਨੇ ਮੌਤ ਤੋਂ ਪਹਿਲਾਂ ਆਖ਼ਿਰੀ ਸ਼ੇਅਰ ਆਖਿਆ ,"
"ਕਿਤਨਾ ਹੈ ਬਦਨਸੀਬ ' ਜਫ਼ਰ ' ਦਫ਼ਨ ਕੇ ਲੀਏ,
ਦੋ ਗਜ਼ ਜ਼ਮੀਨ ਭੀ ਨਾ ਮਿਲੀ ਕੂ ਏ ਯਾਰ ਮੇਂ।"
(ਸ਼ਮਸ਼ੀਰ ਤੇ ਤੇਗ ਅਰਥਾਤ : ਤਲਵਾਰ )
Page follow plz
(ਹੋਰ ਪੋਸਟਾਂ ਲਈ ਫੌਲੋ ਕਰਦੇ ਰਹੋ )
Comments
Post a Comment