ਇਹ ਘਟਨਾ ਐਮਨਾਬਾਦ ਦੀ ਧਰਤੀ ਦੀ ਹੈ। ਐਮਨਾਬਾਦ ਦੀ ਧਰਤੀ ਉਪਰ ਬਾਬਰ ਨੇ ਹਮਲਾ ਕੀਤਾ ਤੇ ਸਭ ਕੁਝ ਲੁੱਟ ਲਿਆ ਅਤੇ ਲੁੱਟ ਕੇ ਸਭ ਲੋਕਾਂ ਨੂੰ ਜੇਲ ਅੰਦਰ ਕੈਦ ਕਰ ਲਿਆ ਗਿਆ । ਓਹਨਾ ਲੋਕਾਂ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਵੀ ਕੈਦ ਕਰ ਲਿਆ ਗਿਆ । ਬਾਬਰ ਨੇ ਹੁਕਮ ਕੀਤਾ ਕਿ ਸਭ ਨੂੰ ਚੱਕੀ ਪੀਸਣ ਤੇ ਲਾ ਦਿਓ। ਸਾਰੇ ਚੱਕੀ ਪੀਸ ਰਹੇ ਨੇ ਹਨ । ਜਿਸ ਜੇਲ੍ਹ ਅੰਦਰ ਸ਼੍ਰੀ ਗੁਰੂ ਨਾਨਕ ਦੇਵ ਜੀ ਹਨ ਓਹਨਾ ਦੀ ਚੱਕੀ ਆਪਣੇ ਆਪ ਚੱਲ ਰਹੀ ਹੈ। ਸੈਨਿਕਾਂ ਨੇ ਜਦ ਦੇਖਿਆ ਤੇ ਜਾ ਬਾਬਰ ਨੂੰ ਦਸਿਆ ਕਿ ਓਹਨਾ ਲੋਕਾਂ ਵਿੱਚ ਇਕ ਸੰਤ , ਫ਼ਕੀਰ ਵੀ ਹੈ ਤੇ ਉਸਦੀ ਚੱਕੀ ਆਪਣੇ ਆਪ ਚੱਲ ਰਹੀ ਹੈ, ਕਹਿਣ ਲਗੇ ਕਿ ਗੱਲ ਹੋਗੀ । ਬਾਬਰ ਦੌੜ ਕੇ ਆਇਆ ਤੇ ਦੇਖਿਆ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਧਿਆਨ ਵਿੱਚ ਬੈਠੇ ਹਨ ਅਤੇ ਚੱਕੀ ਆਪਣੇ ਆਪ ਚੱਲ ਰਹੀ ਹੈ। ਬਾਬਰ ਨੇ ਹੁਕਮ ਕੀਤਾ ਕਿ ਜਲਦੀ ਦਰਵਾਜਾ ਖੋਲੋ ਅਤੇ ਇਹਨਾਂ ਨੂੰ ਬਾਬਰ ਕੱਢੋ । ਗੁਰੂ ਨਾਨਕ ਦੇਵ ਜੀ ਨੂੰ ਬਾਹਰ ਕਢਿਆ ਗਿਆ । ਬਾਬਰ ਨੇ ਮਾਫ਼ੀ ਮੰਗੀ , ਕਹਿਣ ਲਗਾ ਕਿ ਮੇਰੇ ਤੋ ਗਲਤੀ ਹੋਗੀ। ਆਪ ਜਾ ਸਕਦੇ ਹੋ। ਆਪ ਤਾਂ ਬਹੁਤ ਪਹੁੰਚੇ ਹੋਏ ਸੰਤ ਫ਼ਕੀਰ ਹੋ,ਆਪ ਜਾ ਸਕਦੇ ਹੋ। ਫਿਰ ਉਸ ਸਮੇਂ ਬਾਬਰ ਨੇ ਕਿਹਾ ਕਿ ਆਪ ਦੀ ਇੱਛਾ ਹੋਏ ਤੇ ਮੈਂ ਇਹ ਸ਼ਬਦ ਕਹਿਣ ਲਗਾ ਕਿ ਹਾਂ ਕਿ ਮੇਰੇ ਕੋਲੋ ਮੰਗੋ।ਆਪ ਜੋਂ ਵੀ ਮੰਗੋ ਗੇ ਆਪ ਨੂੰ ਦੇ ਦਿੱਤਾ ਜਾਵੇਗਾ। ਬਾਬਰ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਮੰਗਣ ਦੀ ਗੱਲ ਕੀਤੀ। ਸ਼੍ਰੀ ਗੂਰੁ ਹੱਸ ਪਏ, ਕਹਿੰਦੇ ਬਾਬਰ ਤੇਰੇ ਕੋਲੋ ਕਿਉ ਮੰਗਾਂ,ਮੈਨੂੰ ਜਰੂਰਤ ਨੀ ਤੇਰੇ ਕੋਲੋ ਮੰਗਣ ਦੀ ਕਿਉੰਕਿ ਮੈਨੂੰ ਦੇਣ ਵਾਲਾ ਮੇਰੇ ਮਾਲਕ, ਸਤਗੁਰੁ ਹੈ ।
ਤੇ ਇਹ ਕਹਿੰਦੇ ਹੈ ਕਿ .........
ਕਹਿ ਨਾਨਕ ਸੁਣ ਬਾਬਰ ਮੀਰ ॥ ਤੁਝਤੇ ਮਾਂਗੇ ਸੋ ਅਹਿਮਕ ਫਕੀਰ ॥੪॥
ਜੌ ਤੇਰੇ ਕੋਲੋ ਮੰਗੇਗਾ ਓਹ ਫ਼ਕੀਰ ਨਹੀਂ ਹੋਏਗਾ,ਉਹ ਮੂਰਖ ਹੋਏਗਾ ਮੈ ਆਪਣੇ ਸਤਿਗੁਰੂ ਗੁਰੂ ਕੋਲੋ ਮੰਗਾਂਗਾ ਮੈਨੂੰ ਦੇਣ ਵਾਲਾ ਮੇਰੇ ਸਤਿਗੁਰੂ ਹੈ । ਤਾਂ ਬਾਣੀ ਵਿੱਚ ਵੀ ਲਿਖਿਆ ਕਿ
ਮਾਗਉ ਕਾਹਿ ਰੰਕ ਸਭ ਦੇਖਉ ਤੁਮ ਹੀ ਤੇ ਮੇਰੋਨਿਸਤਾਰੁ ॥੧॥ਹੈ ॥੧॥
ਇਹ ਸਭ ਸੰਸਾਰ ਕੰਗਾਲਾ ਦਾ ਹੈ ਤੇ ਕੰਗਾਲ ਭਿਖਾਰੀ ਤੋਂ ਕਿਉ ਮੰਗਾਂ
ਓਸ ਦਾਤਾ ਕੋਲੋ ਮੰਗਣਾਂ ਚਾਹੀਦਾ ਹੈ
। ਇਹ ਸਭ ਸੰਸਾਰ ਭਿਖਾਰੀ ਹੈ ।ਦਾਤਾ ਕੇਵਲ ਪ੍ਰਮਾਤਮਾ ਹੈ । ਓਸ ਕੋਲੋ ਹੀ ਮੰਗਣਾ ਚਾਹੀਦਾ ਹੈ।
Comments
Post a Comment