ਉਹ ਵੀਰੋ ਰੱਬ ਦਾ ਵਾਸਤਾ ਉਹ ਕਿਉ ਸਿੱਖ ਹੀ ਸਿੱਖ ਨੂੰ ਮਾਰੀ ਜਾਦੇ ਹੋ ਇਥੇ ਚਾਰ ਦਿਨ ਦੀ ਜ਼ਿੰਦਗੀ ਹੈ। ਜੇਕਰ ਕਿਸੇ ਦਾ ਚੰਗਾ ਨਹੀ ਕਰ ਸਕਦੇ ਤਾਂ ਮਾੜਾ ਵੀ
ਸਤਿਕਾਰਯੋਗ ਪੰਜਾਬ ਵਾਸੀਉ ਪਿਆਰੇ ਮਿੱਤਰੋ ਅੱਜ ਹੇਠਾ ਵਾਲੀ ਵੀਡੀਓ ਵੇਖਕੇ ਮੇਰਾ ਇਕ ਸਿੱਖ ਹੋਣ ਦੇ ਨਾਤੇ ਹਿਰਦਾ ਵਲੂੰਧਰਿਆ ਗਿਆ ਹੈ। ਉਹ ਵੀਰੋ ਰੱਬ ਦਾ ਵਾਸਤਾ ਉਹ ਕਿਉ ਸਿੱਖ ਹੀ ਸਿੱਖ ਨੂੰ ਮਾਰੀ ਜਾਦੇ ਹੋ ਇਥੇ ਚਾਰ ਦਿਨ ਦੀ ਜ਼ਿੰਦਗੀ ਹੈ। ਜੇਕਰ ਕਿਸੇ ਦਾ ਚੰਗਾ ਨਹੀ ਕਰ ਸਕਦੇ ਤਾਂ ਮਾੜਾ ਵੀ ਨਾ ਕਰੋ ਜੇਕਰ ਗਲਤੀ ਹੋ ਜਾਵੇ ਮੁਆਫੀ ਮੰਗਣ ਨਾਲ ਛੋਟਾ ਨਹੀ ਹੁੰਦਾ ਰੱਬ ਦੇ ਘਰ ਮੁਆਫੀ ਮੰਗਣ ਵਾਲੇ ਨੂੰ ਵੱਡਾ ਜਾਣਿਆ ਜਾਦਾ ਹੈ। ਪਰਮਾਤਮਾ ਨੇ ਨਿਮਰਤਾ ਵਾਲਿਆ ਨੂੰ ਹੀ ਆਪਣਾ ਸਮਝਦਾ ਹੈ ਹੰਕਾਰੀਆ ਨੂੰ ਨਹੀ।
ਪੰਜਾਬ ਵਾਸੀਉ ਸਮਝੋ।
ਜਦੋ ਇਹ ਘਟਨਾ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਮ੍ਰਿਤਸਰ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਤੇ ਮੁੱਖ ਡਿਉਢੀ ਵਿਚਕਾਰ ਹੇਠਾ ਗਰਾਉਂਡ ਵਾਲੇ ਫਰਸ ਤੇ ਸਵੇਰੇ 2,30 ਵਜੇ ਉਸ ਸਮੇ ਵਾਪਰੀ ਜਦੋ ਸ੍ਰੀ ਗੁਰੂ ਮਹਾਰਾਜ ਜੀ ਦਾ ਸਰੂਪ ਸਾਹਿਬ ਪਾਲਕੀ ਸਾਹਿਬ ਰਾਹੀ ਦਰਬਾਰ ਸਾਹਿਬ ਅੰਮ੍ਰਿਤ ਵਾਲੇ ਜਾਣ ਸੀ । ਉਸ ਸਮੇ ਕਾਫੀ ਸੰਗਤ ਗੁਰੂ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਖੜ੍ਹੀ ਹੁੰਦੀ ਹੈ। ਉਸ ਸਮੇ ਸੇਵਾਦਾਰ ਜੱਗਲਾ ਬੰਦ ਕਰ ਦਿੰਦੇ ਹਨ। ਲੇਟ ਆਉਣ ਵਾਲੀ ਸੰਗਤ ਨੂੰ ਅੰਦਰ ਨਹੀਂ ਆਉਣ ਦਿੱਤਾ ਜਾਦਾ ਪਰ ਜਦੋ ਸੰਗਤ ਵਿੱਚੋ ਸੇਵਾਦਾਰਾਂ ਦਾ ਸਿਫਾਰਸ਼ ਆਇਆ ਤਾਂ ਸੇਵਾਦਾਰਾਂ ਨੇ ਜੱਗਲਾ ਖੋਲਕੇ ਕਮੇਟੀ ਦੇ ਅਸੂਲਾ ਨੂੰ ਤੋੜਦੇ ਹੋਏ ਸਿਫਾਰਸੀ ਨੂੰ ਅੰਦਰ ਵੜਿਆ ਤਾਂ ਉਸ ਸਮੇ ਇਕ ਬੁਜ਼ਰਗ ਅਮਿ੍ਤਧਾਰੀ ਜਿਸ ਦੀ ਕਰੀਬ 75 ਸਾਲ ਉਮਰ ਹੋਵੇਂਗੀ ਉਹ ਜੱਗਲਾ ਖੋਲਣ ਸਮੇ ਸੇਵਾਦਾਰਾਂ ਦੇ ਸਿਫਾਰਸ਼ੀ ਨਾਲ ਆੰਦਰ ਵੜ੍ਹ ਗਿਆ । ਪਰ ਸੇਵਾਦਾਰਾਂ ਨੇ ਇਸ ਅਮ੍ਰਿਤਧਾਰੀ ਬਜ਼ੁਰਗ ਨੂੰ ਬਾਹਰ ਕੱਢਣ ਲਈ ਧੱਕੇ ਮਾਰਦੇ ਕੁੱਟਦੇ ਤੇ ਘੜੀਸ ਦੇ ਹੋਇਆ ਪੌੜੀਆਂ ਤੇ ਇਸ ਤਰ੍ਹਾਂ ਸੁਟਿਆ ਜਿਵੇ ਬਹੁਤ ਵੱਡਾ ਗੁਨਾਹ ਕਾਰ ਹੁੰਦਾ ਹੈ।ਇਹ ਘਟਨਾ ਸਮੇ ਪਟਿਆਲੇ ਦੀ ਸਿੱਖ ਸੰਗਤ ਜੋ ਹਰ ਸੰਗਰਾਦ ਮੌਕੇ ਤੇ ਜਾਦੀ ਹੈ ਉਥੇ ਹਾਜਰ ਸੀ ਉਨਾ ਨੇ ਮੈਨੂੰ ਵੀਡੀਓ ਦੇ ਕੇ ਸਾਰੀ ਵਿਸਥਾਰ ਪੂਰਬਕ ਸ਼੍ਰੋਮਣੀ ਕਮੇਟੀ ਦੇ ਸੇਵਾਦਾਰਾਂ ਦੀ ਦਰਿੰਦਗੀ ਵਾਲੀ ਕਾਰਵਾਈ ਵਾਰੇ ਦੱਸਿਆ ਹੈ ।
ਮਿੱਤਰੋ ਮੈ ਦੁੱਖੀ ਹਿਰਦੇ ਨਾਲ ਪੁੱਛਣਾ ਚਾਹੁੰਦਾ ਹਾਂ। ਉਨ੍ਹਾਂ ਸਿੱਖ ਧਰਮ ਦੇ ਰਾਖਿਆ ਨੂੰ ਜੋ ਕਦੇ ਕਿਤੇ ਦੂਜੀ ਸਟੇਟ ਜਿਵੇ ਉਤਰ ਪ੍ਰਦੇਸ਼ ਜਾ ਬਿਹਾਰ ਵਿੱਚ ਕਿਸੇ ਪੰਜਾਬੀ ਸਿੱੱਖ ਨੌਜਵਾਨ ਨਾਲ ਗੈਰ ਸਿੱਖ ਕੁੱਟ ਮਾਰ ਕਰਦੇ ਹਨ। ਤਾਂ ਆਪਣੀ ਸਿਆਸਤ ਚਮਕਾਉਣ ਲਈ ਲੀਡਰ ਵੱਡੇ ਵੱਡੇ ਬਿਆਨ ਦਿੰਦੇ ਹਨ।ਕੀ ਇਸ ਬਜ਼ੁਰਗ ਅਮਿ੍ਤਧਾਰੀ ਜਿਸ ਦੀ ਉਮਰ ਕਰੀਬ 75 ਸਾਲ ਗੁਰੂ ਮਹਾਰਾਜ ਸਾਹਿਬ ਦੇ ਦਰਸ਼ਨਾਂ ਲਈ ਸਿਫਾਰਸ਼ੀ ਨਾਲ ਖੋਲੀ ਥਾ ਤੇ ਬੈਠਣ ਲਈ ਅੰਦਰ ਜਾਕੇ ਕਿਡਾ ਕੁ ਵੱਡਾ ਗੁਨਾਹ ਕਰ ਦਿੱਤਾ ਸੀ।ਇਹ ਸੇਵਾਦਾਰਾਂ ਨੂੰ ਚਾਹੀਦਾ ਸੀ ਕਿ ਬਜ਼ੁਰਗ ਅਮਿ੍ਤਧਾਰੀ ਸਿੱਖ ਨੂੰ ਜਿਥੇ ਹੋਰ ਐਨੇ ਸੰਗਤ ਬੈਠੀਂ ਸੀ ਇਸ ਨੂੰ ਵੀ ਬੈਠਣ ਦਿੰਦੇ ਕੀ ਫਰਕ ਪੈਦਾ ਸੀ। ਸਿਫਾਰਸ਼ੀ ਨੂੰ ਵੀਆਈਪੀ ਬਣਾਕੇ ਲੈਕੇ ਜਾਦੇ ਹਨ। ਸੇਵਾਦਾਰਾਂ ਨੂੰ ਵੇਖੋ ਇਸ ਵੀਡੀਓ ਵਿੱਚ ਕਿਵੇਂ ਅਮਿਰਤਧਾਰੀ ਬਜ਼ੁਰਗ ਤੇ ਅਤਿਆਚਾਰ ਕਰਦੇ ਕੁੱਟਦੇ ਤੇ ਧੱਕੇ ਮਾਰਦੇ ਦਿਖਾਈ ਦਿੰਦੇ ਹਨ।ਉਮਰ ਦੀ ਕੋਈ ਲਿਹਾਜ ਨਹੀਂ ਕਰਦੇ ਹਨ। ਜਿਵੇ ਬਾਪੂ ਵਿਚਾਰਾ ਕੋਈ ਵੱਡਾ ਅਪਰਾਧੀ ਹੁੰਦਾ ਹੈ। ਜਦੋ ਦਰਬਾਰ ਸਾਹਿਬ ਵਿੱਚ ਬਜ਼ੁਰਗ ਅਮਿ੍ਤਧਾਰੀ ਸਿੱਖ ਨਾਲ ਇਸ ਤਰ੍ਹਾਂ ਕੁੱਟਮਾਰ ਹੁੰਦੀ ਹੈ ਜਿਹੜੇ ਚੰਗੇ ਇਨਸਾਨ ਬਜ਼ੁਰਗ ਅਮਿ੍ਤਧਾਰੀ ਸਿੱਖ ਸ੍ਰੀ ਗੁਰੂ ਮਹਾਰਾਜ ਸਾਹਿਬ ਦੇ ਦਰਸ਼ਨ ਕਰਨ ਲਈ ਜਾਦੇ ਹਨ। ਫਿਰ ਤੁਸੀਂ ਬਾਹਰਲੀ ਸਟੇਟਾ ਤੋ ਕੀ ਉਮੀਦ ਕਰ ਸਕਦੇ ਹੋ। ਹੁਣ ਵੇਖਣਾ ਇਹ ਹੈ। ਕਿ ਸ਼੍ਰੋਮਣੀ ਕਮੇਟੀ ਦੇ ਸੇਵਾਦਾਰਾਂ ਵੱਲੋਂ ਕੀਤੀ ਬਜ਼ੁਰਗ ਅਮਿ੍ਤਧਾਰੀ ਸਿੱਖ ਤੇ ਅਤਿਆਚਾਰ ਜਲਾਦਾ ਵਾਂਗੂੰ ਕਾਰਵਾਈ ਵਾਰੇ ਕੀ ਸਿਆਸੀ ਲੋਕਾ ਦੀ ਜਮੀਰ ਬੋਲਣ ਜਾਗੇਗੀ । ਕੀ ਪੰਜਾਬ ਦੇ ਸੱਚੀ ਆਤਮਾਂ ਵਾਲੇ ਲੋਕਾਂ ਦੀ ਜ਼ਮੀਰ ਵੀ ਜਾਗੇਗੀ। ਸੇਵਾਦਾਰਾਂ ਦੇ ਖਿਲਾਫ ਕਾਰਵਾਈ ਕਰਾਉਣ ਲਈ। ਤਾਂ ਜੋ ਅੱਗੇ ਤੋ ਐਸੀ ਗ਼ਲਤੀ ਕੋਈ ਹੋਰ ਸੇਵਾਦਾਰ ਨਾ ਕਰਨ
ਮੈਨੂੰ ਯਕੀਨ ਕਿ ਸ ਮਨਿੰਦਰ ਸਿੰਘ ਸਿਰਸਾ ਜੀ ਨੂੰ ਜ਼ਰੂਰ ਬੋਲਣਾ ਚਾਹੀਦਾ ਹੈ।ਕੀ ਬਾਦਲ ਸਾਬ੍ਹ ਜਾ ਪ੍ਰਧਾਨ ਧਾਮੀ ਸਾਬ੍ਹ ਇਸ ਮੰਦਭਾਗੀ ਘਟਨਾ ਵਾਰੇ ਕੀ ਐਕਸਨ ਲੈਦੇ ਹਨ। ਜੇਕਰ ਇਹ ਪੋਸਟ ਪੜ੍ਹਕੇ ਕਿਸੇ ਦੇ ਮਨ ਨੂੰ ਠੇਸ ਲੱਗੀ ਤਾਂ ਮੁਆਫ ਕਰਨਾ ਜੀ। ਜੇਕਰ ਠੀਕ ਲੱਗੀ ਤਾ ਸਹਿਮਤੀ ਲਈ ਕੁਮੈਟ ਰਾਹੀ ਆਪਣੀ ਰਾਏ ਜ਼ਰੂਰ ਦਿਉ ਵੱਧ ਤੋ ਵੱਧ ਲਾਈਕ ਤੇ ਸੇਅਰ ਕਰੋ ਜੀ। #CMBhagwantMann #SukhbirSinghBadal #JathedarGianiHarpreetSingh #SGPCpresident #MPSimranjitSinghMann
Comments
Post a Comment