ਉਹਨੇ ਚੂਹਿਆਂ ਨੂੰ ਪਾਣੀ ਦੇ ਭਰੇ ਅੱਧ ਭਰੇ ਟੱਬ ਵਿੱਚ ਰੱਖਿਆ। ਇਹ ਵੇਖਣ ਲਈ ਕਿ ਉਹ ਕਿੰਨੇ ਸਮੇਂ ਤੱਕ ਉਹ ਪਾਣੀ ਵਿੱਚ ਤੈਰਦੇ ਹਨ
ਉਮੀਦ ( Hope )
ਅਮਰੀਕਾ ਦੇ ਜੌਨ ਹਾਪਕਿਨਸ ਵਿੱਚ ਕਰਟ ਰਿਕਟਰ ਨਾਮ ਦੇ ਇੱਕ ਸਾਇੰਸਦਾਨ ਨੇ 1952 ਵਿੱਚ ਇੱਕ ਕਾਫ਼ੀ ਵਿਵਾਦਿਤ ਪਰ ਹੈਰਾਨਕਰਨ ਵਾਲਾ ਪ੍ਰਯੋਗ ਚੂਹਿਆ ਉੱਤੇ ਕੀਤਾ।
ਉਹਨੇ ਚੂਹਿਆਂ ਨੂੰ ਪਾਣੀ ਦੇ ਭਰੇ ਅੱਧ ਭਰੇ ਟੱਬ ਵਿੱਚ ਰੱਖਿਆ। ਇਹ ਵੇਖਣ ਲਈ ਕਿ ਉਹ ਕਿੰਨੇ ਸਮੇਂ ਤੱਕ ਉਹ ਪਾਣੀ ਵਿੱਚ ਤੈਰਦੇ ਹਨ ਤੇ ਕਦੋੰ ਤੈਰਨਾ ਛੱਡ ਦੇਣਗੇ?
ਔਸਤਨ 15 ਕੁ ਮਿੰਟ ਮਗਰੋਂ ਉਹ ਹਿੰਮਤ ਹਾਰ ਜਾਂਦੇ ਤੇ ਕੋਸ਼ਿਸ਼ ਕਰਨਾ ਛੱਡ ਦਿੰਦੇ।#HarjotDiKalam
ਪਰ ਜਿਉਂ ਹੀ ਥੱਕ ਕੇ ਹੋਰ ਕੋਸ਼ਿਸ਼ ਕਰਨੀ ਬੰਦ ਕਰਦੇ ਪ੍ਰਯੋਗ ਕਰਨ ਵਾਲੇ ਉਹਨਾਂ ਨੂੰ ਬਾਹਰ ਕੱਢ ਲੈਂਦੇ। ਉਹਨਾਂ ਨੂੰ ਸੁਕਾ ਦਿੰਦੇ ਕੁਝ ਆਰਾਮ ਦਿੰਦੇ। ਫਿਰ ਦੂਸਰੇ ਗੇੜ ਲਈ ਪਾਣੀ ਵਿੱਚ ਛੱਡ ਦਿੰਦੇ।
ਕ਼ੀ ਤੁਸੀਂ ਸੋਚ ਸਕਦੇ ਹੋ ਦੂਸਰੀ ਵਾਰ ਉਹਨਾਂ ਨੇ ਕਿੰਨਾ ਟਾਈਮ ਕੋਸ਼ਿਸ ਕੀਤੀ ਹੋਊ ?
15ਮਿੰਟ ?
1ਘੰਟਾ ?
4 ਘੰਟੇ ?
ਨਹੀਂ ਪੂਰੇ 60 ਘੰਟੇ।
ਇਹ ਸਪਸ਼ਟ ਨਤੀਜ਼ਾ ਸੀ ਤੇ ਇਸ ਵਿੱਚ ਕੋਈ ਗਲਤੀ ਵੀ ਨਹੀਂ ਸੀ।
ਅਸਲ ਵਿੱਚ ਚੂਹਿਆਂ ਨੂੰ ਇਹ ਉਮੀਦ ਸੀ ਕਿ ਉਹਨਾਂ ਨੂੰ ਬਚਾਅ ਲਿਆ ਜਾਵੇਗਾ,ਇਸ ਲਈ ਉਹਨਾਂ ਨੇ ਆਪਣੇ ਸਰੀਰ ਨੂੰ ਪਹਿਲਾਂ ਨਾਲੋਂ ਵੱਧ ਕੋਸ਼ਿਸ਼ ਕਰਦੇ ਰਹਿਣ ਤਿਆਰ ਕੀਤਾ।
ਇਹ ਗੱਲ ਸਾਡੇ ਉੱਤੇ ਵੀ ਓਨੀ ਹੀ ਲਾਗੂ ਹੁੰਦੀ ਹੈ, ਬਹੁਤ ਵਾਰ ਬਹੁਤ ਛੇਤੀ ਹਿੰਮਤ ਹਾਰ ਜਾਣ ਕਰਕੇ ਅਸੀਂ ਕੋਸ਼ਿਸ਼ ਤਿਆਗ ਦਿੰਦੇ ਹਾਂ। ਜਦੋਂ ਅਸੀਂ ਇਹ ਉਮੀਦ ਛੱਡ ਦਿੱਤੀ ਕਿ ਹੁਣ ਕੁਝ ਨਹੀਂ ਹੋ ਸਕਦਾ ਸਮਝੋ 90% ਓਥੇ ਹੀ ਹਾਰ ਨਿਸ਼ਚਿਤ ਹੋ ਗਈ ਤੇ ਸਾਡਾ ਸਰੀਰ ਵੀ ਉਹੀ ਕਰਨ ਲੱਗ ਜਾਂਦਾ ਹੈ।
Plz page follow💗💗💗💗💗
Comments
Post a Comment