Sugar,ਗਲਾ ਖ਼ਰਾਬੀ, ਵਾਰ ਵਾਰ ਇਨਫੈਕਸ਼ਨ ਹੋਣੀ, ਰਾਤ ਨੂੰ ਖੰਘ ਆਉਣੀ, ਸਵੇਰੇ ਸਵੇਰੇ ਛਿੱਕਾਂ ਆਉਣੀਆਂ, ਪੇਟ ਖੁੱਲ੍ਹ ਕੇ ਨਾ ਸਾਫ਼ ਹੋਣਾ, ਬੀਪੀ ਵਧਣਾ
ਅਰਜਨ ਸੱਕ ਸੁਕਾ ਕੇ ਬਰੀਕ ਪੀਸ ਲਵੋ। ਇੱਕ ਚੁਟਕੀ ਅਰਜਨ ਸੱਕ, ਤਿੰਨ ਚਾਰ ਕਾਲੀ ਮਿਰਚ, ਇੱਕ ਚੁਟਕੀ ਬਰੀਕ ਪੀਸੀ ਛੋਟੀ ਇਲਾਇਚੀ, ਇੱਕ ਲੌਂਗ ਇੱਕ ਕੱਪ ਪਾਣੀ ਚ ਉਬਾਲ ਕੇ ਪੁਣ ਕੇ ਦੋ ਵਾਰ ਖਾਣੇ ਤੋਂ ਤੁਰੰਤ ਪਹਿਲਾਂ ਦੋ ਮਹੀਨੇ ਪੀਉ।
ਗਲਾ ਖ਼ਰਾਬੀ, ਵਾਰ ਵਾਰ ਇਨਫੈਕਸ਼ਨ ਹੋਣੀ, ਰਾਤ ਨੂੰ ਖੰਘ ਆਉਣੀ, ਸਵੇਰੇ ਸਵੇਰੇ ਛਿੱਕਾਂ ਆਉਣੀਆਂ, ਪੇਟ ਖੁੱਲ੍ਹ ਕੇ ਨਾ ਸਾਫ਼ ਹੋਣਾ, ਬੀਪੀ ਵਧਣਾ, ਕੋਲੈਸਟਰੋਲ ਵਧਣਾ, ਇਕੱਲਾ ਪੇਟ ਵਧਣਾ, ਕਮਰ ਦਰਦ, ਧੌਣ ਦਰਦ, ਅੱਡੀਆਂ ਦਰਦ ਆਦਿ ਤੋਂ ਲਾਭਦਾਇਕ ਹੈ।
ਇੱਕ ਚੁਟਕੀ ਅਰਜਨ ਸੱਕ, ਇੱਕ ਚੁਟਕੀ ਅਜਵੈਣ ਇੱਕ ਕੱਪ ਪਾਣੀ ਚ ਉਬਾਲ ਕੇ ਠੰਢਾ ਕਰਕੇ ਦੋ ਵਾਰ ਖਾਣੇ ਤੋਂ ਤੁਰੰਤ ਪਹਿਲਾਂ ਪੀਂਦੇ ਰਹਿਣ ਨਾਲ ਫੈਟੀ ਲਿਵਰ ਅਤੇ ਬਲੱਡ ਸ਼ੂਗਰ ਦੀਆਂ ਕੰਪਲੀਕੇਸ਼ਨਜ਼ ਘਟਦੀਆਂ ਹਨ। ਨਾੜੀਆਂ ਦੀ ਬਲੌਕੇਜ ਠੀਕ ਹੁੰਦੀ ਹੈ।
ਇੱਕ ਚੁਟਕੀ ਅਰਜਨ ਸੱਕ, ਇੱਕ ਚੁਟਕੀ ਸੁੰਢ ਇੱਕ ਕੱਪ ਪਾਣੀ ਚ ਉਬਾਲ ਕੇ ਠੰਢਾ ਕਰਕੇ ਦਿਨ ਚ ਇੱਕ ਦੋ ਵਾਰ ਪੀਣ ਨਾਲ ਬਲਗਮੀ ਖੰਘ, ਪੁਰਾਣਾ ਨਜ਼ਲਾ, ਰੇਸ਼ਾ ਠੀਕ ਹੁੰਦਾ ਹੈ।
ਇੱਕ ਇੱਕ ਚੁਟਕੀ ਅਰਜਨ ਸੱਕ, ਸੌਂਫ, ਜੀਰਾ ਅਤੇ ਇੱਕ ਵੱਡੀ ਇਲਾਇਚੀ ਇੱਕ ਕੱਪ ਪਾਣੀ ਚ ਪਾਉ। ਇਸ ਚ ਚਾਰ ਪੰਜ ਪੱਤੇ ਭੱਖੜੇ ਦੇ ਪਾਉ। ਹੁਣ ਇਨ੍ਹਾਂ ਨੂੰ ਉਬਾਲ ਕੇ ਪੁਣ ਕੇ ਠੰਢਾ ਕਰ ਲਵੋ।
ਇਹ ਡਰਿੰਕ ਦੋ ਵਾਰ ਰੋਜ਼ਾਨਾ ਕੁੱਝ ਹਫ਼ਤਿਆਂ ਤੱਕ ਪੀਣ ਤੇ ਜੋੜ ਦਰਦ, ਸਰੀਰ ਦਰਦ, ਰਸੌਲੀਆਂ, ਹਾਈ ਕੋਲੈਸਟਰੋਲ, ਹਾਈ ਬੀਪੀ, ਜਲਦੀ ਥੱਕਣਾ, ਜਲਦੀ ਸਾਹ ਚੜ੍ਹਨਾ, ਚਿੜਚਿੜਾਪਨ ਆਦਿ ਨੂੰ ਠੀਕ ਕਰਦਾ ਹੈ।
ਡਾ ਕਰਮਜੀਤ ਕੌਰ ਡਾ ਬਲਰਾਜ ਸਿੰਘ
ਮੋਗਾ ਹੈਲਥ ਸੈਂਟਰ ਅਕਾਲਸਰ ਰੋਡ, ਰਤਨ ਸਿਨੇਮਾ ਦੇ ਨੇੜੇ, ਪੱਠਿਆਂ ਵਾਲੀ ਮੰਡੀ ਦੇ ਸਾਹਮਣੇ, ਰਾਮਾ ਕਲੋਨੀ, ਮੋਗਾ 94630-38229,9465412596
Comments
Post a Comment