ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ
ਪਹਿਲਾ ਪ੍ਕਾਸ਼ ਗੁਰੂ ਗ੍ੰਥ ਸਾਹਿਬ ਜੀ ਦਾ
ਭਾਈ ਗੁਰਦਾਸ ਦੀ ਉਗਾਹੀ ਮੂਜਬ ੧੬੦੪ ਨੂੰ ਇਹ ਸੰਕਲਨ ਮੁਕੰਮਲ ਹੋਇਆ। ਉਸ ਉਪਰੰਤ ਇਸ ਗਰੰਥ ਦਾ ਤਤਕਰਾ ਤੇ ਅੰਗ ਅੰਕਿਤ ਕਰਨਾ ਸ਼ੁਰੂ ਹੋਇਆ।੭੦੦੦ ਸ਼ਬਦਾਂ ਦੇ ਇਸ ਸੰਗ੍ਰਿਹ ਵਿੱਚ ਉਸ ਸਮੇਂ ਪਹਿਲੇ ਪੰਜ ਗੁਰੂਆਂ ,ਭਾਰਤ ਦੇ ਵਖ ਵਖ ਸੂਬਿਆਂ ਦੇ ੧੫ ਭਗਤਾਂ ਤੇ ਸੂਫ਼ੀਆਂ ਜਿਨ੍ਹਾਂ ਵਿੱਚ ਸ਼ੇਖ ਫਰੀਦ,ਕਬੀਰ ਤੇ ਭਗਤ ਰਵਿਦਾਸ ਸ਼ਾਮਲ ਹਨ ਦੀ ਬਾਣੀ ਹੈ।ਇਸ ਪਵਿੱਤਰ ਗਰੰਥ ਦੇ ੯੭੪ ਅੰਗ ਸਨ ਜਿਨ੍ਹਾਂ ਦੇ ੧੨”x੮”ਅਕਾਰ ਦੇ ੧੯੪੮ ਪੰਨੇ ਬਣਦੇ ਹਨ। ਇਨ੍ਹਾਂ ਵਿੱਚ ਕਈ ਖਾਲੀ ਪੰਨੇ ਵੀ ਸਨ । ਉਹ ਜਗ੍ਹਾਂ ਜਿਥੇ ਗੁਰੂ ਅਰਜਨ ਸਾਹਿਬ ਨੇ ਇਹ ਗਰੰਥ ਦਾ ਸੰਕਲਨ ਕੀਤਾ ਉਥੇ ਹੁਣ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਸਥਿਤ ਹੈ।
ਧੁਰ ਕੀ ਬਾਣੀ ਆਈ ॥ ਤਿਨਿ ਸਗਲੀ ਚਿੰਤ ਮਿਟਾਈ ॥ ਪਹਿਲਾ ਪ੍ਰਕਾਸ਼ ਪੁਰਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ (੧੬੦੪ ਈ) ਅੱਜ ਦੇ ਦਿਨ ਆਦਿ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੰਨ ੧੬੦੪(1604) ਈਸਵੀ ਵਿੱਚ ਹੋਇਆ, ਰਾਮਸਰ ਸਾਹਿਬ ਤੋਂ ਸੰਗਤਾਂ ਦੀ ਭਰਪੂਰ ਹਾਜ਼ਰੀ ਵਿੱਚ ਨਗਰ ਕੀਰਤਨ ਰਾਹੀਂ ਸ੍ਰੀ ਹਰਿਮੰਦਰ ਸਾਹਿਬ ਤੀਕ ਬਾਬਾ ਬੁੱਢਾ ਜੀ ਦੇ ਸੀਸ ਤੇ ਸਜਾ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਚਵਰ ਕਰਦੇ ਪੁੱਜੇ ਅਤੇ ਪਹਿਲਾਂ ਪ੍ਰਕਾਸ਼ ਭਾਦੋਂ ਸੁਦੀ ਪਹਿਲੀ ਸੰਮਤ 1661, 1604 ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਇਆ। ਬਾਬਾ ਬੁੱਢਾ ਜੀ, ਜਿਨ੍ਹਾਂ ਦਾ ਇਹ ਸੁਭਾਗ ਸੀ, ਕਿ ਉਸ ਵੇਲੇ ਤੱਕ ਸਾਰੇ ਗੁਰੂ ਸਾਹਿਬਾਨ ਦੇ ਦਰਸ਼ਨ ਕਰ ਚੁੱਕੇ ਸਨ, ਰੂਹਾਨੀਅਤ ਦੇ ਮੁਜੱਸਮੇ ਅਤੇ ਸਿੱਖੀ ਜੀਵਨ ਦੀ ਸਾਕਾਰ ਮੂਰਤ ਜਾਨ ਸ੍ਰੀ ਹਰਿਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ ਨਿਯੁਕਤ ਹੋਏ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਕੋਟਿਨ ਕੋਟ ਮੁਬਾਰਕਾਂ !! ਜੁਗੋ-ਜੁਗ ਅਟੱਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ… ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦਰਸ਼ਨ, ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ…
ਸਿੱਖਾਂ ਦੇ ਧਾਰਮਿਕ ਗ੍ਰੰਥ ਦਾ ਪਹਿਲਾ ਰੂਪ ਪੋਥੀਆਂ ਸਨ ਜਿਹਨਾਂ ਵਿੱਚ ਪਹਿਲੇ ਚਾਰ ਗੁਰੂਆਂ ਦੀ ਬਾਣੀ ਦਰਜ ਕੀਤੀ ਹੋਈ ਸੀ। ਫਿਰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇੱਕ ਵਿਸ਼ੇਸ਼,ਸੰਯੁਕਤ ਅਤੇ ਸੰਪੂਰਨ ਗ੍ਰੰਥਰਚਣ ਦੇ ਮਨੋਰਥ ਨਾਲ ਇਹ ਬਾਣੀ ਪਰਾਪਤ ਕੀਤੀ ਅਤੇ ਇਸ ਸੰਕਲਨ ਵਿੱਚ ਆਪਣੀ ਬਾਣੀ ਅਤੇ 31 ਹੋਰ ਭਾਰਤੀ ਸੰਤਾਂ-ਭਗਤਾਂ ਦੀਆਂ ਰਚਨਾਵਾਂ ਸ਼ਾਮਲ ਕਰਦੇ ਹੋਏ ਇੱਕ ਅਨੋਖਾ ਸੰਗ੍ਰਹਿ ਤਿਆਰ ਕੀਤਾ। ਇਸ ਗ੍ਰੰਥ ਨੂੰ ਲਿਖਣ ਦਾ ਕਾਰਜ ਭਾਈ ਗੁਰਦਾਸ ਜੀ ਨੂੰ ਸੌਂਪਿਆ ਗਿਆ। 1604 ਈ. ਵਿੱਚ ਇਸ ਸੰਗ੍ਰਹਿ ਦਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਪਰਕਾਸ਼ ਕੀਤਾ ਗਿਆ ਅਤੇ ਇਸ ਤਰ੍ਹਾਂ ਇਸ ਨੂੰ ਸਿੱਖਾਂ ਦੇ ਧਾਰਮਿਕ ਗ੍ਰੰਥ ਵਜੋਂ ਮਾਨਤਾ ਦੇ ਦਿਤੀ ਗਈ। ਇਸ ਗ੍ਰੰਥ ਨੂੰ ਰੂਹਾਨੀਅਤ ਦਾ ਉਚੇਰਾ ਦਰਜਾ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਖੁਦ ਹੀ ਦੇ ਦਿਤਾ ਸੀ ਕਿਉਂਕਿ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਉਹ ਆਪ ਵੀ ਭੋਂਇੰ ਤੇ ਹੀ ਬਿਰਾਜਮਾਨ ਹੁੰਦੇ ਸਨ। ਸਿੱਖਾਂ ਦੇ ਇਸ ਗ੍ਰੰਥ ਨੂੰ ਪਹਿਲਾਂ “ਪੋਥੀ ਸਾਹਿਬ” ਦਾ ਨਾਮ ਦਿਤਾ ਗਿਆ ਸੀ ਪਰ ਬਾਦ ਵਿੱਚ ਇਹ ਬਦਲ ਕੇ “ਆਦਿ ਗ੍ਰੰਥ” ਹੋ ਗਿਆ।
ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ ਦੀ ਕੋਟਾਨ-ਕੋਟ ਵਧਾਈ ਹੋਵੇ ਜੀ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਆਰੰਭਤਾ ਨਿਰੰਕਾਰ ਦੁਆਰਾ ਸ੍ਰੀਗੁਰੂ ਨਾਨਕ ਸਾਹਿਬ ਅਤੇ ਦੂਸਰੇ ਗੁਰੂ ਸਾਹਿਬਾਨ ਨੂੰ ਆਵੇਸ਼ ਹੋਈ ਬਾਣੀ ਨਾਲ ਹੁੰਦਾ ਹੈ। ਇਸ ਤੋਂ ਬਿਨਾਂ ਗੁਰੂ ਸਾਹਿਬਾਨ ਵੱਲੋਂ ਭਗਤਾਂ, ਭੱਟਾਂ ਅਤੇ ਹੋਰ ਬਾਣੀਕਾਰਾਂ ਦੇ ਬਚਨਾਂ ਨੂੰ ਜੋ ਪ੍ਰਭੂ ਦੀ ਯਾਦ ਦਿਵਾਉਂਦੇ ਹਨ, ਸਾਂਭ-ਸੰਭਾਲ ਲਿਆ ਗਿਆ। ਸ੍ਰੀ ਗੁਰੂ ਨਾਨਕ ਸਾਹਿਬ ਨੇ ਇਹ ਪਾਵਨ ਬਚਨ ‘ਪੋਥੀ’ ਰੂਪ ਵਿਚ ਲਿਖ ਦਿੱਤੇ ਸਨ। ਜਦੋਂ ਸ੍ਰੀ ਗੁਰੂ ਅੰਗਦ ਦੇਵ ਜੀ ਗੁਰਗੱਦੀ ਉੱਤੇ ਬਿਰਾਜਮਾਨ ਹੋਏ ਤਾਂ ਇਸ ਪੋਥੀ ਦੀ ਸੌਂਪਣਾ ਵੀ ਉਨ੍ਹਾਂ ਨੂੰ ਕਰ ਦਿੱਤੀ। ਆਤਮ-ਤ੍ਰਿਪਤੀ ਤੇ ਨਿਰੰਕਾਰ ਦੇ ਦਰਸ਼ਨ ਕਰਾਉਣ ਵਾਲੇ ਇਨ੍ਹਾਂ ਅੰਮ੍ਰਿਤ ਬਚਨਾਂ ਦਾ ਪ੍ਰਵਾਹ ਸ੍ਰੀ ਗੁਰੂ ਅੰਗਦ ਸਾਹਿਬ, ਸ੍ਰੀ ਗੁਰੂ ਅਮਰਦਾਸ ਸਾਹਿਬ, ਸ੍ਰੀ ਗੁਰੂ ਰਾਮਦਾਸ ਸਾਹਿਬ ਅਤੇ ਸ੍ਰੀ ਗੁਰੂ ਅਰਜਨ ਸਾਹਿਬ ਤਕ ਨਿਰੰਤਰ ਚੱਲਦਾ ਰਿਹਾ। ਇਹ ਪਾਵਨ ਬਚਨ ਪੋਥੀ ਰੂਪ ਵਿਚ ਇਕ ਗੁਰੂ ਤੋਂ ਬਾਅਦ ਦੂਜੇ ਗੁਰੂ ਸਾਹਿਬਾਨ ਤੋਂ ਹੁੰਦੇ ਹੋਏ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਪ੍ਰਾਪਤ ਹੋਏ। ਸ਼ਾਂਤੀ ਦੇ ਪੁੰਜ, ਸ਼ਹੀਦਾਂ ਦੇ ਸਿਰਤਾਜ ਅਤੇ ਰਹਿਮਤਾਂ ਦੇ ਦਾਤੇ ਸਤਿਗੁਰੂ ਜੀ ਨੇ ਮਨੁੱਖਤਾ ਦਾ ਦੁੱਖ ਹਰਨ ਲਈ ਭਗਤਾਂ, ਭੱਟਾਂ ਅਤੇ ਗੁਰੂ-ਘਰ ਵੱਲੋਂ ਵਰੋਸਾਏ ਸਿੱਖਾਂ ਦੀ ਬਾਣੀ ਨੂੰ ਇਕੱਤਰ ਕਰਨ ਮਗਰੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿਚ ‘ਆਦਿ ਗ੍ਰੰਥ’ ਦਾ ਸੰਕਲਨ ਕੀਤਾ। ਭਾਈ ਗੁਰਦਾਸ ਜੀ, ਜੋ ਗੁਰਮਤਿ ਦੇ ਉੱਘੇ ਵਿਦਵਾਨ ਤੇ ਮੁਖੀ ਪ੍ਰਬੰਧਕਾਂ ਵਿੱਚੋਂ ਇਕ ਸਨ, ਨੇ ਰਾਮਸਰ ਸਰੋਵਰ ਦੇ ਰਮਣੀਕ ਕਿਨਾਰੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੀ ਅਗਵਾਈ ਹੇਠ ਪਾਵਨ ਬੀੜ ਨੂੰ ਲਿਖਣ ਦੀ ਸੇਵਾ ਨਿਭਾਈ। ਗੁਰੂ ਸਾਹਿਬ ਨੇ ਸਮੁੱਚੀ ਬਾਣੀ ਨੂੰ ਰਾਗਾਂ ਵਿਚ ਤਰਤੀਬ ਅਨੁਸਾਰ ਲਿਖਵਾਇਆ। ਗੁਰੂ ਸਾਹਿਬ ਦੀ ਬਾਣੀ ਮਹਲਾ 1,2,3,4,5 ਆਦਿ ਕ੍ਰਮ ਅਨੁਸਾਰ ਦਰਜ ਕਰਨ ਪਿੱਛੋਂ ਭਗਤਾਂ ਦੀ ਬਾਣੀ ਨੂੰ ਦਰਜ ਕੀਤਾ ਗਿਆ।ਸੰਪਾਦਨਾ ਦਾ ਇਹ ਮਹਾਨ ਕਾਰਜ ਸੰਮਤ 1661 ਬਿਕ੍ਰਮੀ (1604 ਈ:) ਨੂੰ ਸੰਪੰਨ ਹੋਇਆ। ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਇਸੇ ਸਾਲ ਹੀ ਭਾਦਰੋਂ ਸੁਦੀ ਏਕਮ ਵਾਲੇ ਦਿਨ ਬਾਬਾ ਬੁੱਢਾ ਜੀ ਦੇ ਸੀਸ ਉੱਪਰ ਬਿਰਾਜਮਾਨ ਕਰ ਨਗਰ ਕੀਰਤਨ ਦੇ ਰੂਪ ਵਿਚ ਸੰਗਤਾਂ ਦੀ ਸ਼ਮੂਲੀਅਤ ਨਾਲ ਸਤਿਨਾਮੁ-ਵਾਹਿਗੁਰੂ ਦਾ ਜਾਪ ਕਰਦਿਆਂ, ਫੁੱਲਾਂ ਦੀ ਵਰਖਾ ਕਰਦੇ ਹੋਏ, ਪੂਰਨ ਸ਼ਰਧਾ, ਸਤਿਕਾਰ ਅਤੇ ਪਿਆਰ ਨਾਲ ਸੁੰਦਰ ਪੀੜ੍ਹੇ ’ਤੇ ਸੁਭਾਇਮਾਨ ਕੀਤਾ ਗਿਆ। ਫਿਰ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਹਾਜ਼ਰੀ ਵਿਚ ਸਮੂਹ ਸੰਗਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਬਿਰਾਜਮਾਨ ਹੋ ਗਈਆਂ। ਬਾਬਾ ਬੁੱਢਾ ਜੀ ਪਹਿਲੇ ਗ੍ਰੰਥੀ ਥਾਪੇ ਗਏ। ਬਾਬਾ ਬੁੱਢਾ ਜੀ ਨੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਥਮ ਪ੍ਰਕਾਸ਼ ਕਰਕੇਉਪਰੰਤ ਹੁਕਮਨਾਮਾ ਲਿਆ, ਉਸ ਸਮੇਂ ਜੋ ਹੁਕਮਨਾਮਾ ਸੰਗਤਾਂ ਨੂੰ ਪ੍ਰਾਪਤ ਹੋਇਆ ਉਹ ਇਹ ਸੀ:ਸੰਤਾ ਕੇ ਕਾਰਜਿ ਆਪਿ ਖਲੋਇਆਹਰਿ ਕੰਮੁ ਕਰਾਵਣਿ ਆਇਆ ਰਾਮ॥(ਪੰਨਾ 783
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ.ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਸਾਰਿਆ ਨੂੰ ” ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ” ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀਆਂ ਕੋਟਾਨ ਕੋਟਾਨ ਵਧਾਈਆਂ ਜੀ.ਗੁਰੂ ਸਾਹਿਬ ਜੀ ਮਹਾਰਾਜ ਸਾਨੂੰ ਸਾਰਿਆਂ ਨੂੰ ਗੁਰਸਿੱਖੀ ਦੀ ਦਾਤ, ਬਾਣੀ ਤੇ ਬਾਣੇ ਦੀ ਦਾਤ, ਚੜ੍ਹਦੀ ਕਲਾ ਵਾਲਾ ਉੱਚਾ ਤੇ ਸੁੱਚਾ ਜੀਵਨ ਬਖਸ਼ਣ ਜੀ
.
ਗੁਰੂ ਗ੍ਰੰਥ ਸਾਹਿਬ ਬਾਰੇ ਮੁਢਲੀ ਜਾਣਕਾਰੀ … ਭਾਗ 1
1. (ਗੁਰੂ) ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ –1604 ਸੰਤਬਰ
2.ਪਹਿਲਾ ਸੰਕਲਨ ਕਰਤਾ -ਗੁਰੂ ਅਰਜਨ ਸਾਹਿਬ
3.ਪਹਿਲਾ ਲਿਖਾਰੀ ਭਾਈ ਗੁਰਦਾਸ …
4.ਸਹਾਇਕ ਲਿਖਾਰੀ -1.ਸੰਤ ਦਾਸ
2.ਹਰੀਆ ਜੀ 3.ਸੁਖਾ ਜੀ 4.ਮਨਸਾ ਰਾਮ
5.ਪਹਿਲਾ ਗ੍ਰੰਥੀ -ਬਾਬਾ ਬੁਢਾ ਜੀ
6.ਪਹਿਲਾ ਪ੍ਰਕਾਸ਼ ਅਸਥਾਨ -ਦਰਬਾਰ ਸਾਹਿਬ (ਅੰਮ੍ਰਿਤਸਰ)
7.ਉਸ ਸਰੂਪ ਚ ਰਾਗ ਕਿੰਨੇ ਸਨ -30
8.ਕਿਨੇ ਮਹਾਪੁਰਸ਼ਾ ਦੀ ਬਾਣੀ ਦਰਜ ਸੀ -34
5 ਗੁਰਸਾਹਿਬਾਨ, 15 ਭਗਤ, 11 ਭਟ, 3ਗੁਰਿਸਖ
9.ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗਦੀ ਕਿਸ ਨੇ ਦਿਤੀ –ਗੁਰੂ ਗੋਬਿੰਦ ਸਿੰਘ ਜੀ
10.ਕਦੋ ਤੇ ਕਿਥੇ.-20 ਅਕਤੂਬਰ 1708, ਹਜ਼ੂਰ ਸਾਹਿਬ ਨੰਦੇੜ ਮਹਾਰਾਸ਼ਟਰ
11.ਗੁਰੂ ਗ੍ਰੰਥ ਸਾਹਿਬ ਦੇ ਕੁਲ ਪੰਨੇ -1430
12.ਗੁਰੂ ਗ੍ਰੰਥ ਸਾਹਿਬ ਚ ਕਿਨੇ ਰਾਗ ਹਨ -31 (ਜੈਜਾਵੰਤੀ ਚ ਸਿਰਫ ਗੁਰੁ ਤੇਗ ਬਹਾਦਰ ਜੀ ਦੀ ਬਾਣੀ ਹੈ)
13.ਗੁਰੂ ਗ੍ਰੰਥ ਸਾਹਿਬ ਚ ਕਿਨੇ ਮਹਾਂਪੁਰਸ਼ਾਂ ਦੀ ਬਾਣੀ ਦਰਜ ਹੈ -35
6 ਗੁਰਸਾਹਿਬਾਨ – 1.ਗੁਰੂ ਨਾਨਕ ਸਾਹਿਬ
2.ਗੁਰੂ ਅੰਗਦ ਸਾਹਿਬ
3.ਗੁਰੂ ਅਮਰਦਾਸ ਸਾਹਿਬ
4.ਗੁਰੂ ਰਾਮਦਾਸ ਸਾਹਿਬ
5.ਗੁਰੂ ਅਰਜਨ ਸਾਹਿਬ
6.ਗੁਰੂ ਤੇਗ ਬਹਾਦਰ ਸਾਹਿਬ
15 ਭਗਤਾਂ ਦੇ ਨਾਂ
1.ਕਬੀਰ ਜੀ
2.ਫਰੀਦ ਜੀ
3.ਨਾਮਦੇਵ ਜੀ
4.ਰਵਿਦਾਸ ਜੀ
5.ਸਧਨਾ ਜੀ
6.ਤ੍ਰਿਲੋਚਨ ਜੀ
7.ਭੀਖਣ ਜੀ
8.ਪਰਮਾਨੰਦ ਜੀ
9.ਜੈਦੇਵ ਜੀ
10.ਪੀਪਾ ਜੀ
11.ਧੰਨਾ ਜੀ
12.ਬੇਣੀ ਜੀ
13.ਸੂਰਦਾਸ ਜੀ
14.ਸੈਣ ਜੀ
15.ਰਾਮਾਨੰਦ ਜੀ
11 ਭਟਾਂ ਦੇ ਨਾਂ …
1.ਕਲ੍ ਜੀ
2.ਜਾਲਪ ਜੀ
3.ਕੀਰਤ ਜੀ
4.ਭਿਖਾ ਜੀ
5.ਸਲ੍ਹ ਜੀ
6.ਭਲ੍ਹ ਜੀ
7.ਨਲ੍ਹ ਜੀ
8.ਗੰਯਦ ਜੀ
9.ਮੁਥਰਾ ਜੀ
10.ਬਲ੍ਹ ਜੀ
11.ਹਰਿਬੰਸ ਜੀ
3 ਗੁਰਸਿਖਾਂ ਦੇ ਨਾਂ
1.ਬਾਬਾ ਸੁੰਦਰ ਜੀ
2.ਬਾਬਾ ਸੱਤਾ ਜੀ
3.ਬਾਬਾ ਬਲਵੰਡ ਜੀ
14.ਗੁਰੂ ਗ੍ਰੰਥ ਸਾਹਿਬ ਚ ਦਰਜ 31 ਰਾਗਾਂ ਦੇ ਨਾਂ …
1.ਸਿਰੀਰਾਗੁ
2.ਮਾਝ
3.ਗਉੜੀ
4.ਆਸਾ
5.ਗੂਜਰੀ
6.ਦੇਵਗੰਧਾਰੀ
7.ਬਿਹਾਗੜਾ
8.ਵਡਹੰਸੁ
9.ਸੋਰਠਿ
10.ਧਨਾਸਰੀ
11.ਜੈਤਸਰੀ
12.ਟੋਡੀ
13.ਬੈਰਾੜੀ
14.ਤਿਲੰਗ
15.ਸੂਹੀ
16.ਬਿਲਾਵਲੁ
17.ਗੋਡ
18.ਰਾਮਕਲੀ
19.ਨਟ
20.ਮਾਲੀ ਗਉੜਾ
21.ਮਾਰੂ
22.ਤੁਖਾਰੀ
23.ਕੇਦਾਰਾ
24.ਭੈਰਉ
25.ਬਸੰਤੁ
26.ਸਾਰੰਗ
27.ਕਾਨੜਾ
28.ਮਲਾਰ
29.ਕਲਿਆਣ
30.ਪ੍ਰਭਾਤੀ
31.ਜੈਜਾਵੰਤੀ
(ਰਾਗਾਂ ਦੀ ਸ਼ੁਰਆਤ 14 ਅੰਗ ਤੋ ਅਤੇ ਸਮਾਪਤੀ 1352 ਤੇ ਹੈ)
15.ਰਾਗ ਮੁਕਤ ਬਾਣੀਆਂ ਕਿਹੜੀਆਂ ਹਨ
1.ਜਪੁ ਨੀਸਾਣੁ
2.ਸੋ ਦਰ
3.ਸੋ ਪੁਰਖੁ
4.ਸੋਹਿਲਾ
(ਇਹ ਬਾਣੀਆ 1 ਤੋ 13 ਪੰਨੇ ਤਕ ਹਨ)
4.ਸਲੋਕ ਸਹਿਸਕ੍ਰਿਤੀ
5.ਗਾਥਾ
6.ਫੁਨਹੇ
7.ਚਉਬੋਲੇ
8.ਸਲੋਕ ਭਗਤ ਕਬੀਰ ਜੀ
9.ਸਲੋਕ ਭਗਤ ਫਰੀਦ ਜੀ
10.ਸਵਯੈ ਸ੍ਰੀ ਮੁਖਬਾਕ੍ਹ ਮ: 5
11.ਭਟਾਂ ਦੇ ਸ਼ਵਯੇ
12.ਸਲੋਕ ਵਾਰਾਂ ਤੇ ਵਧੀਕ
13.ਸਲੋਕ ਮਹਲਾ 9
14.ਮੁੰਦਾਵਣੀ
15.ਸਲੋਕ ਮ: 5
16.ਰਾਗਮਾਲਾ
(ਇਹ ਬਾਣੀਆ 1353 ਤੋ ਸ਼ੁਰੂ ਹੋ ਕਿ 1430 ਤੇ ਸਮਾਪਤ ਹੁੰਦੀਆਂ ਹਨ)
ਗ
16.ਗੁਰੁ ਗ੍ਰੰਥ ਸਾਹਿਬ ਚ ਕਿੰਨੀਆਂ ਵਾਰਾਂ ਹਨ —- 22 ਵਾਰਾਂ
ਸਿੱਖ ਧਰਮ ਨੂੰ ਵਿਵਸਥਿਤ ਰੂਪ ਪ੍ਰਦਾਨ ਕਰਨ ਲਈ ਗੁਰੂ ਅਰਜਨ ਦੇਵ ਜੀ ਨੇ ਜੋ ਮਹਾਨ ਕੰਮ ਕੀਤੇ, ਉਹਨਾਂ ਵਿੱਚੋਂ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ ਇੱਕ ਇਤਿਹਾਸਕ ਘਟਨਾ ਹੈ। ਇਸ ਸੰਬੰਧੀ ਬਾਣੀ ਭਾਈ ਗੁਰਦਾਸ ਨੇ 1601 ਤੱਕ ਇੱਕਤਰ ਕੀਤੀ ਤੇ ਇਸ ਦੀ ਸਮਾਪਤੀ 1604 ਈ. ਵਿੱਚ ਮੰਨੀ ਗਈ। ਇਸ ਗ੍ਰੰਥ ਦੀ ਬਾਣੀ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਹੈ। ਇਸ ਦਾ ਦੂਜਾ ਭਾਗ ਰਾਗ ਬੱਧ ਬਾਣੀ ਦਾ ਹੈ ਜਿਸ ਵਿੱਚ ਤਾਂ ਰਾਗ ਸ਼ਾਮਿਲ ਹਨ। ਜਿਹਨਾਂ ਦਾ ਵੇਰਵਾ ਇਸ ਪ੍ਰਕਾਰ ਹੈ:-
1. ਸਿਰੀ ਰਾਗ:- ਇਸ ਰਾਗ ਨਾਲ ਸਬੰਧਿਤ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਅੰਕ 14 ਤੋਂ 93 ਤੱਕ ਦਰਜ਼ ਹੈ।
ਗੁਰਬਾਣੀ ਵਿੱਚ ਇਸ ਰਾਗ ਨੂੰ ਸਰਵ ਪ੍ਰਮੁੱਖ ਸਥਾਨ ਪ੍ਰਾਪਤ ਹੈ। ਭਾਈ ਗੁਰਦਾਸ ਨੇ ਇਸ ਦੀ ਮਹੱਤਤਾ ਨੂੰ ਇਸ ਤਰ੍ਹਾਂ ਚਿਤ੍ਰਿਆ ਹੈ: 'ਰਾਗਨ ਮੇਂ ਸਿਰੀ ਰਾਗ ਪਾਰਮ ਬਖਾਨ ਹੈ'
ਗਾਉਣ ਦਾ ਸਮਾਂ: ਪਿਛਲਾ ਪਹਿਰ ਜਾਂ ਲੌਢਾ ਵੇਲਾ
ਇਸ ਰਾਗ ਅਧੀਨ: 100 ਚਉਪਦੇ, 29 ਅਸ਼ਟਪਦੀਆਂ, 3 ਛੰਤ, 1 ਵਣਜਾਰਾ, 1 ਮਹਲਾ 8 ਦਰਜ਼ ਹੈ।
2. ਮਾਝ ਰਾਗ:- ਇਸ ਰਾਗ ਵਿਚਲੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਅੰਕ 94 ਤੋਂ 150 ਤੱਕ ਦਰਜ਼ ਹੈ। ਇਸ ਰਾਗ ਵਿਚ ਗੁਰੂ ਅਰਜਨ ਸਾਹਿਬ ਦੀ ਮਹੱਤਵਪੂਰਨ ਰਚਨਾ ਬਾਰਹਮਾਹਾ ਦਰਜ਼ ਹੈ।
ਗਾਉਣ ਦਾ ਸਮਾਂ: ਚੌਥਾ ਪਹਿਰ
ਇਸ ਰਾਗ ਅਧੀਨ: 50 ਚਉਪਦੇ. 39 ਅਸ਼ਟਪਦੀਆਂ, ਇੱਕ ਬਾਰਹਮਾਹਾ, ਇੱਕ ਦਿਨ ਰੈਣਿ ਅਤੇ ਇੱਕ ਵਾਰ ਦਰਜ਼ ਹੈ।
3. ਗਾਉੜੀ ਰਾਗ:- ਅੰਕ 151 ਤੋਂ 346 ਤੱਕ ਦਰਜ਼ ਹੈ।
ਗਾਉਣ ਦਾ ਸਮਾਂ: ਲਗਪਗ ਸ਼ਾਮ ਵੇਲਾ ਜਾਂ ਚੌਥਾ ਪਹਿਰ
ਇਸ ਰਾਗ ਅਧੀਨ: 251 ਚਉਪਦੇ, 44 ਅਸ਼ਟਪਦੀਆਂ, 11 ਛੰਤ, 1 ਬਾਵਨ-ਅਖਰੀ, 'ਸੁਖਮਨੀ ਸਾਹਿਬ', 1 ਥਿਤੀ, 1 ਵਾਰ, ਇੱਕ ਵਾਰ ਮ.ਪ. ਦਰਜ਼ ਹੈ।
ਭਗਤ ਬਾਣੀ ਪ੍ਰਕਰਣ: 74 ਪਦੇ ਕਬੀਰ ਦੇ, ਇੱਕ ਬਾਵਨ-ਅਖਰੀ, 1 ਥਿਤੀ, 1 ਵਾਰ, ਨਾਮਦੇਵ ਦਾ ਇੱਕ ਪਦਾ ਅਤਟ ਰਵੀਦਾਸ ਦੇ 5 ਪਦੇ ਹਨ।
4. ਆਸਾ ਰਾਗ:- ਅੰਕ 347 ਤੋਂ 488
ਗਾਉਣ ਦਾ ਸਮਾਂ: ਅੰਮ੍ਰਿਤ ਵੇਲਾ
ਇਸ ਰਾਗ ਅਧੀਨ : ਆਰੰਭ ਵਿਚ ਇੱਕ ਸ਼ਬਦ, 'ਸੋਦਰ' ਦਾ ਅਤੇ ਇੱਕ 'ਸੋਪੁਰਖ' ਦਾ ਹੈ। 231 ਚਉਪਦੇ, 39 ਅਸ਼ਟਪਦੀਆਂ, 3 ਬਿਰਹੜੇ, 2 ਪਟੀਆਂ, 35 ਛੰਤ ਅਤੇ ਇੱਕ ਵਾਰ ਹੈ।
ਭਗਤ ਬਾਣੀ ਪ੍ਰਕਰਣ: 37 ਸ਼ਬਦ ਕਬੀਰ ਜੀ ਦੇ, 5 ਨਾਮਦੇਵ ਦੇ, 6 ਰਵਿਦਾਸ ਦੇ, 3 ਧੰਨੇ ਦੇ ਅਤੇ ਦੋ ਸ਼ੇਖ ਫਰੀਦ ਦੇ ਹਨ।
5. ਗੁਜਰੀ ਰਾਗ:- ਅੰਕ 489 ਤੋਂ 526
ਗਾਉਣ ਦਾ ਸਮਾਂ: ਸਾਰੀਆਂ ਰੁੱਤਾਂ ਵਿਚ ਸਵੇਰ ਵੇਲੇ
ਇਸ ਰਾਗ ਅਧੀਨ: 48 ਚਾਉਪਦੇ, 9 ਅਸ਼ਟਪਦੀਆਂ ਅਤੇ 2 ਵਾਰਾਂ ਹਨ।
ਭਗਤਾਂ ਦੀ ਬਾਣੀ ਵਿਚ: 2 ਸੰਤ ਕਬੀਰ, 2 ਨਾਮਦੇਵ, 1 ਰਵਿਦਾਸ, 2 ਤ੍ਰਿਲੋਚਨ ਅਤੇ ਜੈਦੇਵ ਦਾ ਹੈ।
6. ਦੇਵਗੰਧਾਰੀ ਰਾਗ:- ਅੰਕ 527 ਤੋਂ 536
ਗਾਉਣ ਦਾ ਸਮਾਂ: ਸਵੇਰ ਦਿਨ ਚੜ੍ਹੇ
ਇਸ ਰਾਗ ਅਧੀਨ: 47 ਚਉਪਦੇ ਹਨ ਜਿਹਨਾਂ ਵਿਚੋਂ 6 ਗੁਰੂ ਰਾਮਦਾਸ ਦੇ, 38 ਗੁਰੂ ਅਰਜਨ ਦੇਵ ਦੇ ਅਤੇ 3 ਗੁਰੂ ਤੇਗ ਬਹਾਦਰ ਦੇ ਰਚੇ ਹੋਏ ਹਨ।
7. ਬਿਹਾਗੜਾ:- ਅੰਕ 537 ਤੋਂ 556
ਗਾਉਣ ਦਾ ਸਮਾਂ: ਅਧੀ ਰਾਤ
ਇਸ ਰਾਗ ਅਧੀਨ: 2 ਚਉਪਦੇ 15 ਛੰਤ ਅਤੇ ਇੱਕ ਮ. 8 ਸ਼ਾਮਿਲ ਹੈ
8. ਵਡਹੰਸ ਰਾਗ:- ਅੰਕ 557 ਤੋਂ 594
ਗਾਉਣ ਦਾ ਸਮਾਂ: ਆਮ ਤੌਰ 'ਤੇ ਦੁਪਹਿਰ ਵੇਲੇ ਅਤੇ ਰਾਤ ਦੇ ਦੂਜੇ ਪਹਿਰ
ਇਸ ਰਾਗ ਅਧੀਨ: 24 ਚਉਪਦੇ, 2 ਅਸ਼ਟਪਦੀਆਂ, 17 ਛੰਤ, 9 ਅਲਾਹਣੀਆਂ ਅਤੇ ਇ ਵਾਰ ਮਹਲਾ 8 ਸ਼ਾਮਿਲ ਹੈ।
9. ਸੋਰਠਿ ਰਾਗ:- ਅੰਕ 595 ਤੋਂ 659
ਗਾਉਣ ਦਾ ਸਮਾਂ: ਰਾਤ ਦਾ ਦੂਜਾ ਪਹਿਰ
ਇਸ ਰਾਗ ਅਧੀਨ: 139 ਚਉਪਦੇ, 10 ਅਸ਼ਟਪਦੀਆਂ ਅਤੇ ਇੱਕ ਵਾਰ ਮ.8 ਹੈ
ਭਗਤ ਬਾਣੀ ਪ੍ਰਕਰਣ: 11 ਸ਼ਬਦ ਕਬੀਰ ਜੀ ਦੇ, 3 ਨਾਮਦੇਵ ਦੇ, ਸੱਤ ਰਵਿਦਾਸ ਅਤੇ 2 ਭੀਖਣ ਦੇ ਹਨ।
10. ਧਨਾਸਰੀ ਰਾਗ:- ਅੰਕ 660 ਤੋਂ 695 (ਗੁਰੂ ਨਾਨਕ ਪਾਤਸ਼ਾਹ ਨੇ ਆਰਤੀ ਦਾ ਗਾਇਨ ਇਸ ਰਾਗ ਵਿਚ ਕੀਤਾ)
ਗਾਉਣ ਦਾ ਸਮਾਂ: ਦਿਨ ਦਾ ਤੀਜਾ ਪਹਿਰ
ਇਸ ਰਾਗ ਅਧੀਨ: 93 ਚਉਪਦੇ, 3 ਅਸ਼ਟਪਦੀਆਂ, 5 ਛੰਤ ਦਰਜ਼ ਹਨ।
ਭਗਤ ਬਾਣੀ ਪ੍ਰਕਰਣ ਵਿਚ: 5 ਸ਼ਬਦ ਕਬੀਰ ਦੇ, 5 ਨਾਮਦੇਵ ਦੇ, 3 ਰਵਿਦਾਸ ਦੇ, ਇਕ-ਇਕ ਤ੍ਰਿਲੋਚਨ, ਸੈਣ, ਪੀਪਾ ਅਤੇ ਧੰਨਾ ਦੇ ਹਨ।
11. ਜੈਤਸਰੀ ਰਾਗ:- ਅੰਕ 696 ਤੋਂ 710
ਗਾਉਣ ਦਾ ਸਮਾਂ: ਦਿਨ ਦਾ ਚੌਥਾ ਪਹਿਰ
ਇਸ ਰਾਗ ਅਧੀਨ: 27 ਚਉਪਦੇ, 3 ਛੰਤ ਅਤੇ ਇੱਕ ਵਾਰ ਹੈ।
ਭਗਤ ਬਾਣੀ ਪ੍ਰਕਰਣ ਵਿਚ: ਇੱਕ ਸ਼ਬਦ ਰਵੀਦਾਸ ਦਾ ਹੈ।
12. ਟੋਡੀ ਰਾਗ:- ਅੰਕ 711 ਤੋਂ 718
ਗਾਉਣ ਦਾ ਸਮਾਂ: ਦਿਨ ਦਾ ਦੂਜਾ ਪਹਿਰ
ਇਸ ਰਾਗ ਅਧੀਨ: 32 ਚਉਪਦੇ ਹਨ।
ਭਗਤ ਬਾਣੀ ਪ੍ਰਕਰਣ ਵਿਚ: ਨਮਦੇਵ ਦੇ ਤਿੰਨ ਸ਼ਬਦ ਹਨ।
13. ਬੈਰਾੜੀ ਰਾਗ:- ਅੰਕ 719 ਤੋਂ 720
ਗਾਉਣ ਦਾ ਸਮਾਂ: ਕੁੱਝ ਵਿਦਵਾਨਾਂ ਨੇ ਦਿਨ ਦਾ ਦੂਜਾ ਪਹਿਰ ਤੇ ਕੁੱਝ ਨੇ ਸ਼ਾਮ ਵੇਲਾ ਮੰਨਿਆ ਹੈ
ਇਸ ਰਾਗ ਅਧੀਨ: 7 ਚਉਪਦੇ ਹਨ ਜਿਹਨਾਂ ਵਿਚ 6 ਗੁਰੂ ਰਾਮਦਾਸ ਦੇ ਤੇ 1 ਗੁਰੂ ਅਰਜਨ ਦੇਵ ਦਾ ਹੈ।
14. ਤਿਲੰਗ ਰਾਗ:- ਅੰਕ 721 ਤੋਂ 727 (ਬਾਬਰਬਾਣੀ ਵਿਚਲੇ ਸ਼ਬਦ ਇਸ ਰਾਗ ਵਿਚ ਦਰਜ ਹਨ)
ਗਾਉਣ ਦਾ ਸਮਾਂ: ਕੁੱਝ ਵਿਦਵਾਨਾਂ ਨੇ ਦਿਨ ਦਾ ਤੀਜਾ ਪਹਿਰ ਮੰਨਿਆ ਹੈ ਅਤੇ ਕੁੱਝ ਨੇ ਵਰਸ਼ਾ ਰੁਤ ਜਾਂ ਸਰਦੀਆਂ ਦੀ ਅੱਧ ਰਾਤ ਨੂੰ ਗਾਏ ਜਾਣ ਵਾਲਾ ਰਾਗ ਦੱਸਿਆ ਹੈ।
ਇਸ ਰਾਗ ਅਧੀਨ: 12 ਚਉਪਦੇ, 5 ਅਸ਼ਟਪਦੀਆਂ ਹਨ ਪਰ ਇਹਨਾਂ ਦਾ ਉਪ-ਸਿਰਲੇਖ ਨਹੀਂ ਹੈ।
ਭਗਤ ਬਾਣੀ ਪ੍ਰਕਰਣ ਵਿਚ: ਇੱਕ ਸੰਤ ਕਬੀਰ ਦਾ ਸ਼ਬਦ ਅਤੇ ਦੋ ਭਗਤ ਨਾਮਦੇਵ ਦੇ ਹਨ।
15. ਸੂਹੀ ਰਾਗ:- ਅੰਕ 728 ਤੋਂ 794 (ਲਾਵਾਂ ਦੀ ਬਾਣੀ ਇਸ ਰਾਗ ਵਿਚ ਦਰਜ਼ ਹੈ)
ਗਾਉਣ ਦਾ ਸਮਾਂ: ਦੋ ਘੜੀ ਦਿਨ ਚੜ੍ਹੇ ਹੈ ਪਰ ਕੁੱਝ ਸੰਗੀਤਕਾਰ ਇਸ ਨੂੰ ਦਿਨ ਦੇ ਦੂਜੇ ਪਹਿਰ ਦੇ ਅੰਤ ਉਤੇ ਗਾਉਣ ਵਾਲਾ ਮੰਨਦੇ ਹਨ।
ਇਸ ਰਾਗ ਅਧੀਨ: 82 ਚਉਪਦੇ, 16 ਅਸ਼ਟਪਦੀਆਂ, 3 ਕੁਚਜੀ, ਸੁਚਜੀ ਅਤੇ ਗੁਣਵੰਤੀ, 29 ਛੰਤ ਅਤੇ ਇੱਕ ਵਾਰ ਮ. 3 ਹੈ।
ਭਗਤ ਬਾਣੀ ਪ੍ਰਕਰਣ ਵਿਚ: 5 ਸ਼ਬਦ ਕਬੀਰ ਦੇ, 3 ਰਵਿਦਾਸ ਦੇ ਅਤੇ ਦੋ ਸ਼ੇਖ ਫਰੀਦ ਦੇ ਹਨ।
16. ਬਿਲਾਵਲ ਰਾਗ:- ਅੰਕ 795 ਤੋਂ 858
ਗਾਉਣ ਦਾ ਸਮਾਂ: ਕੁੱਝ ਸਵੇਰ ਦਾ ਪਹਿਲਾ ਪਹਿਰ ਤੇ ਕੁੱਝ ਇਸ ਨੂੰ ਦਿਨ ਦੇ ਦੂਜੇ ਪਹਿਰ ਦਾ ਆਰੰਭ ਦਸਦੇ ਹਨ।
ਇਸ ਰਾਗ ਅਧੀਨ: 149 ਚਉਪਦੇ, 11 ਅਸ਼ਟਪਦੀਆਂ, ਇੱਕ ਥਿਤੀ ਮ. 1, ਦੋ ਵਾਰ ਸਤ ਮ.3, 9ਛੰਤ ਅਤੇ 1 ਵਾਰ ਮ.5 ਦਰਜ਼ ਹੈ
ਭਗਤ ਬਾਣੀ ਪ੍ਰਕਰਣ ਵਿਚ: 12 ਸ਼ਬਦ ਕਬੀਰ ਦੇ ਨਾਮਦੇਵ ਦਾ, 2 ਰਵਿਦਾਸ ਦੇ ਅਤੇ 1 ਸਧਨਾ ਭਗਤ ਦਾ ਹੈ।
17. ਗੌਂਡ ਰਾਗ:- ਅੰਕ 859 ਤੋਂ 875
ਗਾਉਣ ਦਾ ਸਮਾਂ: ਦੋਪਹਿਰ ਦਾ
ਇਸ ਰਾਗ ਅਧੀਨ: 28 ਚਉਪਦੇ ਅਤੇ 1 ਅਸ਼ਟਪਦੀ ਹੈ।
ਭਗਤ ਬਾਣੀ ਪ੍ਰਕਰਣ ਵਿਚ: 11 ਸ਼ਬਦ ਕਬੀਰ ਦੇ, ਸੱਤ ਨਾਮਦੇਵ ਦੇ ਅਤੇ 2 ਰਵਿਦਾਸ ਦੇ ਹਨ।
18. ਰਾਮਕਲੀ ਰਾਗ:- ਅੰਕ 876 ਤੋਂ 974
ਗਾਉਣ ਦਾ ਸਮਾਂ: ਸੂਰਜ ਨਿਕਲਣ ਤੋਂ ਲੈ ਕੇ ਪਹਿਰ ਦਿਨ ਚੜ੍ ਤੱਕ ਹੈ।
ਇਸ ਰਾਗ ਅਧੀਨ: 81 ਚਉਪਦੇ, 22 ਅਸ਼ਟਪਦੀਆਂ, 1 ਅਨੰਦ ਮ. 3, 1 ਸਦ, 6 ਛੰਤ, ਇੱਕ ੳਅੰਕਾਰ ਮ. 1, 1ਸਿੱਧ-ਗੋਸਟਿ ਮ. 1, 2 ਵਾਰਾਂ ਅਤੇ 1 ਵਾਰ ਸੱਤੇ ਬਲਵੰਡ ਦੀ ਹੈ।
ਭਗਤ ਬਾਣੀ ਪ੍ਰਕਰਣ ਵਿਚ: 12 ਸ਼ਬਦ ਸੰਤ ਕਬੀਰ ਦੇ, 4 ਨਾਮਦੇਵ ਦੇ, 1 ਰਵਿਦਾਸ ਦਾ ਅਤੇ 1 ਬੇਣੀ ਦਾ ਹੈ।
19. ਨਟ-ਨਾਰਾਇਣ ਰਾਗ:- ਅੰਕ 975 ਤੋਂ 983ਗਾਉਣ ਦਾ ਸਮਾਂ: ਦਿਨ ਦਾ ਚੌਥਾ ਪਹਿਰ
ਇਸ ਰਾਗ ਅਧੀਨ: 19 ਚਉਪਦੇ, 6 ਅਸ਼ਟਪਦੀਆਂ ਬਿਨਾਂ ਉਪ-ਸਿਰਲੇਖ ਦਿੱਤੇ ਦਰਜ਼ ਹਨ
20. ਮਾਲੀ-ਗਾਉੜਾ ਰਾਗ:- ਅੰਕ 984 ਤੋਂ 988
ਗੁੳਣ ਦਾ ਸਮਾਂ: ਦਿਨ ਦਾ ਤੀਜਾ ਪਹਿਰ
ਇਸ ਰਾਗ ਅਧੀਨ: 14 ਚਉਪਦੇ, ਬਿਨਾਂ ਉਪ-ਸਿਰਲੇਖ ਦਰਜ਼ ਹਨ।
ਭਗਤ ਬਾਣੀ ਪ੍ਰਕਰਣ ਵਿਚ: 3 ਸ਼ਬਦ ਭਗਤ ਨਾਮਦੇਵ ਦੇ ਹਨ।
21. ਮਾਰੂ ਰਾਗ:- 989 ਤੋਂ 1106
ਗਾਉਣ ਦਾ ਸਮਾਂ: ਦਿਨ ਦਾ ਤੀਜਾ ਪਹਿਰ
ਇਸ ਰਾਗ ਅਧੀਨ: 60 ਚਉਪਦੇ, 20 ਅਸ਼ਟਪਦੀਆਂ, 62 ਸੋਹਲੇ, 1 ਵਾਰ ਮ. 3 ਅਤੇ 1 ਵਾਰ ਮ. 5 ਦਰਜ਼ ਹੈ।
ਭਗਤ ਬਾਣੀ ਪ੍ਰਕਰਣ ਵਿਚ: 12 ਸ਼ਬਦ ਸੰਤ ਕਬੀਰ ਦੇ, 1 ਨਾਮਦੇਵ ਦਾ, 1 ਜੈਦੇਵ ਦਾ ਅਤੇ 2 ਰਵਿਦਾਸ ਦੇ ਹਨ।
22. ਤੁਖਾਰੀ ਰਾਗ:- ਅੰਕ 1107 ਤੋਂ 1117
ਗਾਉਣ ਦਾ ਸਮਾਂ: ਸ਼ਾਮ ਵੇਲਾ
ਇਸ ਰਾਗ ਅਧੀਨ: 11 ਛੰਤ ਹਨ। ਪਹਿਲਾ ਛੰਤ 'ਬਾਰਹਮਾਹਾ' ਦਾ ਹੈ।
23. ਕੇਦਾਰਾ ਰਾਗ:- ਅੰਕ 1118 ਤੋਂ 1124
ਗਾਉਣ ਦਾ ਸਮਾਂ: ਰਾਤ ਦਾ ਦੂਜਾ ਪਹਿਰ
ਇਸ ਰਾਗ ਅਧੀਨ: 17 ਚਉਪਦੇ ਅਤੇ 1 ਛੰਤ ਹੈ।
ਭਗਤ ਬਾਣੀ ਪ੍ਰਕਰਣ ਵਿਚ 6 ਸ਼ਬਦ ਕਬੀਰ ਦੇ ਅਤੇ 1 ਰਵਿਦਾਸ ਦਾ ਹੈ।
24. ਭੈਰਉ ਰਾਗ:- ਅੰਕ 1125 ਤੋਂ 1167
ਗਾਉਣ ਦਾ ਸਮਾਂ: ਪ੍ਰਭਾਤ ਵੇਲਾ
ਇਸ ਰਾਗ ਅਧੀਨ: 93 ਚਉਪਦੇ ਅਤੇ 6 ਅਸ਼ਟਪਦੀਆਂ ਹਨ।
ਭਗਤ ਬਾਣੀ ਪ੍ਰਕਰਣ ਵਿਚ: 20 ਸ਼ਬਦ ਕਬੀਰ ਦੇ, 12 ਨਾਮਦੇਵ ਦੇ ਅਤੇ 1 ਰਵਿਦਾਸ ਦਾ ਹੈ।
25 ਬਸੰਤ ਰਾਗ:- ਅੰਕ 1168 ਤੋਂ 1196
ਗਾਉਣ ਦਾ ਸਮਾਂ: ਰਾਤ ਵੇਲਾ
ਇਸ ਰਾਗ ਅਧੀਨ: 63 ਚਉਪਦੇ, 11 ਅਸ਼ਟਪਦੀਆਂ ਅਤੇ 1 ਵਾਰ ਮ. 5 ਹੈ।
ਭਗਤ ਬਾਣੀ ਪ੍ਰਕਰਣ ਵਿਚ: 8 ਸ਼ਬਦ ਕਬੀਰ ਦੇ, 1 ਰਾਮਾਨੰਦਦਾ, 3 ਨਾਮਦੇਵ ਦੇ ਅਤੇ 1 ਰਵਿਦਾਸ ਦਾ ਹੈ।
26. ਸਾਰੰਗ ਰਾਗ:- ਅੰਕ 1197 ਤੋਂ 1253
ਗਾਉਣ ਦਾ ਸਮਾਂ: ਦਿਨ ਦਾ ਤੀਸਰਾ ਪਹਿਰ
ਇਸ ਰਾਗ ਅਧੀਨ: 159 ਚਉਪਦੇ, 7 ਅਸ਼ਟਪਦੀਆਂ, 1 ਛੰਤ ਅਤੇ 1 ਵਾਰ ਮ. 4 ਦਰਜ਼ ਹੈ।
ਭਗਤ ਬਾਣੀ ਪ੍ਰਕਰਣ ਵਿਚ: 3 ਸ਼ਬਦ ਕਬੀਰ ਦੇ, ਚਾਰ ਨਾਮਦੇਵ ਦੇ, ਇੱਕ ਤੁਕ ਸੂਰਦਾਸ ਦੀ ਅਤੇ ਉਸ ਨਾਲ ਇੱਕ ਸ਼ਬਦ ਗੂਰੂ ਅਰਜਨ ਦੇਵ ਦਾ ਹੈ।
27. ਮਲ੍ਹਾਰ ਰਾਗ:- ਅੰਕ 1254 ਤੋਂ 1393
ਗਾਉਣ ਦਾ ਸਮਾਂ: ਅੱਧੀ ਰਾਤ
ਇਸ ਰਾਗ ਅਧੀਨ: 61 ਚਉਪਦੇ, 8 ਅਸ਼ਟਪਦੀਆਂ, 1 ਛੰਤ ਅਤੇ 1 ਵਾਰ ਮ.1 ਦੀ ਹੈ।
ਭਗਤ ਬਾਣੀ ਪ੍ਰਕਰਣ ਵਿਚ: 2 ਸ਼ਬਦ ਨਾਮਦੇਵ ਦੇ ਅਤੇ 3 ਰਵਿਦਾਸ ਦੇ ਹਨ। 28. ਕਾਨੜਾ ਰਾਗ:- 1294 ਤੋਂ 1318
ਗਾਉਣ ਦਾ ਸਮਾਂ: ਅੱਧੀ ਰਾਤ
ਇਸ ਰਾਗ ਅਧੀਨ: 62 ਚਉਪਦੇ, 6 ਅਸ਼ਟਪਦੀਆਂ, 1 ਛੰਤ ਅਤੇ ਇੱਕ ਵਾਰ ਮ. 4 ਦਰਜ਼ ਹੈ।
ਭਗਤ ਬਾਣੀ ਪ੍ਰਕਰਣ ਵਿਚ: ਨਾਮਦੇਵ ਜੀ ਦਾ ਇੱਕ ਸ਼ਬਦ ਹੈ।
29. ਕਲਿਆਨ ਰਾਗ:- 1319 ਤੋਂ 1326
ਗਾਉਣ ਦਾ ਸਮਾਂ: ਰਾਤ ਦਾ ਪਹਿਲਾ ਪਹਿਰ
ਇਸ ਰਾਗ ਅਧੀਨ: 17 ਚਉਪਦੇ ਅਤੇ 6 ਅਸ਼ਟਪਦੀਆਂ ਸ਼ਾਮਲ ਹਨ।
30. ਪ੍ਰਭਾਤੀ ਰਾਗ:- ਅੰਕ 1327 ਤੋਂ 1351
'ਆਦਿ ਗ੍ਰੰਥ' ਦਾ ਅਖੀਰਲਾ ਤੇ ਗੁਰੂ ਗ੍ਰੰਥ ਸਹਿਬ ਦਾ 30ਵਾਂ ਰਾਗ ਹੈ।
ਗਾਉਣ ਦਾ ਸਮਾਂ: ਸਵੇਰ ਦਾ ਪਹਿਲਾ ਪਹਿਰ
ਇਸ ਰਾਗ ਅਧੀਨ: 46 ਚਉਪਦੇ, 12 ਅਸ਼ਟਪਦੀਆਂ ਦਰਜ਼ ਹਨ।
ਭਗਤ ਬਾਣੀ ਪ੍ਰਕਰਣ ਵਿਚ: ਪੰਜ ਸ਼ਬਦ ਕਬੀਰ ਦੇ, ਤਿੰਨ ਨਾਮਦੇਵ ਦੇ ਅਤੇ ਇੱਕ ਬੇਣੀ ਦਾ ਹੈ।
31. ਜੈਜਾਵੰਤੀ ਰਾਗ:- ਅੰਕ 1352 ਤੋਂ 1353
ਗਾਉਣ ਦਾ ਸਮਾਂ: ਕੁੱਖ ਸੰਗੀਤਕਾਰਾਂ ਨੇ ਪ੍ਰਭਾਤ ਵੇਲਾ ਤੇ ਕੁੱਝ ਨੇ ਰਾਤ ਦਾ ਦੂਜਾ ਪਹਿਰ ਦੱਸਿਆ ਹੈ।
ਇਸ ਰਾਗ ਅਧੀਨ: ਗੁਰੂ ਤੇਗ ਬਹਾਦਰ ਜੀ ਦੇ ਚਾਰ ਚਉਪਦੇ ਜਾਂ ਸ਼ਬਦ ਸੰਕਲਿਤ ਹਨ।🙏🙏
Comments
Post a Comment