ਸੰਘੀ ਅੱਜ #ਟਵਿਟਰ ਤੇ ਆਮਿਰ ਖਾਨ ਦੀ ਫਿਲਮ " ਲਾਲ ਸਿੰਘ ਚੱਡਾ " ਲਈ #Boycott ਦਾ #ਹੇਸ਼ਟੈਗ ਚਲਾ ਰਹੇ ਸਨ ਤੇ ਇਹ ਪਹਿਲੇ ਦੂਜੇ ਨੰਬਰ
#ਸੰਘੀ ਅੱਜ #ਟਵਿਟਰ ਤੇ ਆਮਿਰ ਖਾਨ ਦੀ ਫਿਲਮ " ਲਾਲ ਸਿੰਘ ਚੱਡਾ " ਲਈ #Boycott ਦਾ #ਹੇਸ਼ਟੈਗ ਚਲਾ ਰਹੇ ਸਨ ਤੇ ਇਹ ਪਹਿਲੇ ਦੂਜੇ ਨੰਬਰ ਤੇ ਟਰੇਂਡ ਕਰ ਰਿਹਾ ਸੀ । ਆਮਿਰ ਖਾਨ ਨੇ ਸਭ ਨੂੰ ਰਿਕਵੈਸਟ ਕੀਤੀ ਕੇ ਓਹਦੀ ਫਿਲਮ ਦਾ ਬਾਈਕਾਟ ਨਾ ਕੀਤਾ ਜਾਵੇ ।
ਆਮਿਰ ਖ਼ਾਨ ਦੇਸ਼ ਦੇ ਕੁਸ਼ ਐਸੇ ਅਭਿਨੇਤਾਵਾਂ ਚੋ ਆਉਂਦਾ ਜੋ ਸਾਲ ਦੋ ਸਾਲ ਚ ਇਕ ਫਿਲਮ ਕਰਦਾ ਤੇ ਉਸ ਫਿਲਮ ਲਈ ਨਿੱਠ ਕੇ #ਮਿਹਨਤ ਕਰਦਾ ਤੇ ਪੂਰਾ ਸਮਾਂ ਦਿੰਦਾ ਹੋਰਾਂ ਵਾਂਗ ਨਕਲੀ ਦਾੜ੍ਹੀ ਤੇ ਮੁਸ਼ ਲਾਕੇ ਸਾਲ ਚ ਚਾਰ ਫਿਲਮਾਂ ਨਈ ਕਰਦਾ ਓਹ ਕਿਰਦਾਰ ਨਾਲ ਇਨਸਾਫ਼ ਕਰਦਾ ਤੇ ਉਸ ਲਈ ਆਪਣੇ ਆਪ ਨੂੰ ਮੇਹਨਤ ਦੀ ਭੱਠੀ ਚ ਝੋਕ ਦਿੰਦਾ ।
ਆਪਣੇ ਕੰਮ ਚ ਸੁਲਝਿਆ ਤੇ ਇਮਾਨਦਾਰ ਬੰਦਾ ਆਮਿਰ , ਉਸਦੀਆ ਪਿਛਲੀਆਂ ਕੁਸ਼ ਫ਼ਿਲਮਾਂ ਇਸਦਾ ਸਬੂਤ ਨੇ ।
ਸੰਘੀ ਉਸਨੂੰ ਪੀਕੇ ਚ ਨਿਭਾਏ ਕਿਰਦਾਰ ਲਈ ਟਾਰਗੇਟ ਕਰ ਰਹੇ ਨੇ ਤੇ ਮੋਦੀ ਸਰਕਾਰ ਖਿਲਾਫ ਦਿੱਤੇ ਇਕ ਬਿਆਨ ਕਰਕੇ ਉਸਦੀ ਫਿਲਮ ਦਾ ਬਾਈਕਾਟ ਕਰ ਰਹੇ ਨੇ ਜਿਸ ਚ ਉਸਨੇ ਕਿਹਾ ਸੀ ਕੇ ਮੈਨੂੰ ਇਹ ਦੇਸ਼ ਮੇਰੇ ਬੱਚਿਆਂ ਲਈ ਤੇ ਪਰਿਵਾਰ ਲਈ ਰਹਿਣ ਲਈ ਸੁਰੱਖਿਅਤ ਨਈ ਲਗਦਾ ਇਸੇ ਤਰ੍ਹਾਂ ਦੇ ਬਿਆਨ ਲਈ ਮਹਾਨ ਐਕਟਰ ਨਸੀਰੂਦੀਨ ਸ਼ਾਹ ਨੂੰ ਵੀ ਬੜੀ ਵਾਰ ਟਾਰਗੇਟ ਕੀਤਾ ਜਾ ਚੁੱਕਾ ਇਸੇ ਸ਼੍ਰੇਣੀ ਚ ਜਾਵੇਦ ਅਖ਼ਤਰ ਫਰਹਾਨ ਅਖਤਰ ਪਰਕਾਸ਼ ਰਾਜ ਸਵਰਾ ਭਾਸਕਰ ਤੇ ਹੋਰ ਕਈ ਨਾਮ ਨੇ...
ਖ਼ੈਰ ਆਮਿਰ ਖਾਨ ਦੀ ਫਿਲਮ ਲਾਲ ਸਿੰਘ ਚੱਡਾ ਫੋਰੈਸਟ ਗੰਪ ਦੀ ਹਿੰਦੀ copy ਹੈ , Hollywood ਦੀ ਇਹ ਫਿਲਮ ਟੌਮ ਹਕਿੰਸ ਦੀ ਅਦਾਕਾਰੀ ਕਰਕੇ ਔਸਕਰ ਵਰਗੇ ਐਵਾਰਡ ਜਿੱਤ ਚੁੱਕੀ ਹੈ ਤੇ ਬੈਸਟ ਫ਼ਿਲਮਾਂ ਚ ਆਉਂਦੀ ਹੈ । ਆਮਿਰ ਟੌਮ ਦਾ ਵੱਡਾ ਫੈਨ ਹੈ ਤੇ ਉਮੀਦ ਹੈ ਇਸ ਫਿਲਮ ਚ ਓਹ ਆਪਣਾ ਕਮਾਲ ਪਕਾ ਦਿਖਾਏਗਾ ।
ਬਾਕੀ ਫਿਲਮ ਹਿਟ ਫਲਾਪ ਬਾਦ ਦੀ ਗੱਲ ਹੈ ਪਰ ਕਿਸੇ ਕਲਾਕਾਰ ਦੀ ਸਾਲਾਂ ਦੀ ਮੇਹਨਤ ਨੂੰ ਨਫ਼ਰਤ ਨਾਲ ਮਿੱਟੀ ਨਈ ਕੀਤਾ ਜਾ ਸਕਦਾ ਤੇ ਇਹ ਚੀਜ਼ ਬਰਦਾਸ਼ਤ ਤੋ ਬਾਹਰ ਆ । ਜਦੋਂ ਵੀ ਕਿਸੇ ਕਲਾਕਾਰ ਨਾਲ ਇਹੋ ਜਾ ਸਲੂਕ ਹੁੰਦਾ ਮੰਨ ਦੁਖਦਾ ... ਇਕ ਫਿਲਮਕਾਰ ਹੋਣ ਨਾਤੇ ਮੈ ਜਾਣਦਾ ਫਿਲਮ ਨੂੰ ਪਰਦੇ ਤਕ ਲੈਕੇ ਆਉਣ ਤੱਕ ਟੀਮ ਕੀ ਕੁਝ ਗਵਉਂਦੀ ਹੈ । ਨਫ਼ਰਤ ਕਲਾ ਤੋਂ ਜਿੱਤ ਨਈ ਸਕਦੀ ਜੇਕਰ ਇਹ ਜੰਗ ਹੁੰਦੀ ਹੈ ਮੈ ਕਲਾ ਵਾਲੇ ਪਾਸੇ ਖੜਾ ਹੋਊਗਾ , ਬੱਸ ਇਸ ਆਸ ਨਾਲ ਸਫ਼ਲਤਾ ਲਈ ਬਹੁਤ ਸਾਰੀਆਂ ਦੁਆਵਾਂ ਆਮਿਰ ਖ਼ਾਨ ਐਂਡ ਟੀਮ ❤️
ਸਮਰ ਸਿੰਘ ਚੌਹਾਨਚੌਹਾਨ
#LaalSinghChaddha #AamirKhan #Sanghi #PK #SAHIB_SANDHU
#KareenaKapoorKhan #ISupport_LaalSinghChaddha
Comments
Post a Comment