ਪਹਿਲੀ ਗੱਲ ਤੇ ਸਰੀਰ ਦੇ ਸਾਰੇ ਅੰਗਾਂ ਦੇ ਨਾਂ ਠੇਠ ਪੰਜਾਬੀ ਚ ਲਿਖੇ ਅਾ ਜੋ ਅੱਜਕੱਲ੍ਹ ਨਹੀਂ ਪੜ੍ਹਾਏ ਜਾਂਦੇ ਕਿਸੇ ਨਿਅਾਣੇ ਨੂੰ ਪੁੱਛ ਕੇ ਵੇਖ ਲਓ ਨੱਕ ਨੂੰ ਨੋਜੀ , ਹੱਥ ਨੂੰ ਹੈਡ, ਬੁਲ੍ਹਾਂ ਨੂੰ ਲਿਪ ਈ ਦਸੂਗਾ
#ਸੋਹਣਾ_ਚਿੱਤਰ
ਜੱਸੜ ਦਾ ਗਾਣਾ "ਸਿਰ ਉੱਤੇ ਪੱਗ ਅੈ ਕਹਿੰਦੇ ਸਰਦਾਰ ਨੇ"
ਅ ਚਿਤ੍ਰ ਅੱਜ ਸਵੇਰੇ ਵੇਖਿਆ ਬੜਾ ਸੋਹਣਾ ਲੱਗਾ
ਪਹਿਲੀ ਗੱਲ ਤੇ ਸਰੀਰ ਦੇ ਸਾਰੇ ਅੰਗਾਂ ਦੇ ਨਾਂ ਠੇਠ ਪੰਜਾਬੀ ਚ ਲਿਖੇ ਅਾ ਜੋ ਅੱਜਕੱਲ੍ਹ ਨਹੀਂ ਪੜ੍ਹਾਏ ਜਾਂਦੇ ਕਿਸੇ ਨਿਅਾਣੇ ਨੂੰ ਪੁੱਛ ਕੇ ਵੇਖ ਲਓ ਨੱਕ ਨੂੰ ਨੋਜੀ , ਹੱਥ ਨੂੰ ਹੈਡ, ਬੁਲ੍ਹਾਂ ਨੂੰ ਲਿਪ ਈ ਦਸੂਗਾ
ਪਿੰਨੀ, ਗਿੱਟਾ ,ਖੁਚ, ਵਰਾਛਾਂ ਦਾ ਤੇ ਸ਼ੈਦ ਨਾਮ ਵੀ ਨ ਸੁਣਿਅਾ ਹੋਵੇ
ਏਤੋ ਵੀ ਵੱਡੀ ਤੇ ਸੋਹਣੀ ਗੱਲ ਮੈਨੂੰ ਲੱਗੀ ਉ #ਵਾਲ_ਤੇ_ਜੂੜਾ
ਸਰੀਰ ਦੇ ਅੰਗਾਂ ਅਾ ਚਿਤ੍ਰ ਅਾ ਤੇ ਪਹਿਲੇ ਨਾਂ ਜੂੜਾ ਤੇ ਵਾਲ ਦੱਸੇ ਅਾ ਏਵੀ ਅੰਗਾਂ ਚ ਗਿਣੇ ਅਾ ਅਜੋਕੇ ਕਿਸੇ ਅੰਗਾਂ ਦੇ ਚਿਤ੍ਰ ਚ ਏਦਾਂ ਨਹੀਂ ਹੁੰਦਾ ਪਹਿਲਾਂ ਤੇ ਚਿਤ੍ਰ ਈ ਮੋਨੇ ਦਾ ਛਾਪਿਅਾ ਜੂੜਾ ਵਾਲ ਹੁੰਦੇ ਈ ਨੀ ਪਰ ਜਦੋਂ ਬੱਚੇ ਨੂੰ ਪੜ੍ਹਾਇਆ ਜਾਉੂਗਾ ਕਿ ਵਾਲ ਤੇ ਜੂੜਾ ਵੀ ਸਰੀਰ ਦੇ ਅੰਗ ਅਾ ਹੋਈ ਨ੍ਹੀਂ ਸਕਦਾ ਕਿ ਬੱਚਾ ਵਾਲ ਕਟਾ ਦੇਵੇ ਜਿਵੇਂ ਨੱਕ ਵੱਢਣਾ ਹੱਥ ਪੈਰ ਵੱਢਣੇ ਅਸੀ ਸੋਚ ਵੀ ਨੀ ਸਕਦੇ ਏਦਾ ਨਿਅਾਣੇ ਦੀ ਮਾਨਸਿਕਤਾ ਚ ਏ ਗੱਲ ਵੱਸ ਜੂ ਕੇ ਵਾਲ ਜੂੜਾ ਵੀ ਅੰਗ ਅਾ ਏ ਕੱਟੇ ਨਹੀ ਜਾ ਸਕਦੇ ਲੋੜ ਈ ਨੀ ਪੈਣੀ ਕਹਿਣ ਦੀ ਕੇਸ ਰੱਖੋ ਪੁਰਾਣੇ ਬਜੁਰਗਾਂ ਦੀਅਾ ਫੋਟੋਅਾ ਏਸ ਦਾ ਸਬੂਤ ਅਾ
ਊ ਵੇਖਣ ਨੂੰ ਏ ਗੱਲ ਆਮ ਜਈ ਲੱਗੂ ਕੇ ਚਿੱਤਰ ਮੋਨਾ ਹੋਵੇ ਜਾਂ ਜੂੜੇ ਅਾਲਾ ਕੀ ਫਰਕ ਪੈਣ ਡਿਅਾ ਪਰ ਮਾਨਸਿਕਤਾ ਲੀ ਏ ਬੜੀ ਵੱਡੀ ਗੱਲ ਅਾ ਅਸੀਂ ਸੋਚ ੲੀ ਨੀ ਸਕਦੇ ਸਾਡੇ ਨਾਲ ਕੀ ਕੁਝ ਹੋਣ ਡਿਅਾ ਬਸ ਜਿਵੇਂ ਅੱਗ ਦੀ ਤੀਲ ਨਾਲ ਜੰਗਲਾਂ ਦੇ ਜੰਗਲ ਮਹਿਲ ਮਾੜੀਅਾ ਸਵਾਹ ਹੋ ਸਕਦੀਅਾ ਅੈਈ ਸਮਝ ਲੋ
ਬਾਬਾ ਮਿਹਰ ਕਰੇ ਬਿਬੇਕ ਬੁਧ ਬਖਸ਼ੇ
ਮੇਜਰ ਸਿੰਘ
ਗੁਰੂ ਕਿਰਪਾ ਕਰੇ
Comments
Post a Comment